ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਜਿੱਥੇ ਪੰਜਾਬ ਸਰਕਾਰ ਵਲੋਂ ਗੰਨੇ ਦੇ ਭਾਅ ਵਧਾਉਣ ਦੇ ਫੈਸਲੇ ਦੀ ਤਰੀਫ ਕੀਤੀ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਦੋਸ਼ ਲਾਏ ਕਿ 400 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਦੇਣ ਦਾ ਵਾਅਦਾ ਕਰਕੇ ਸੱਤਾ ‘ਚ ਆਈ ਭਾਜਪਾ ਸਰਕਾਰ ਨੇ ਗੰਨੇ ਦਾ ਭਾਅ ਇੱਕ ਫੁੱਟੀ ਕੌੜੀ ਵੀ ਨਹੀਂ ਵਧਾਇਆ।
ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ, ‘ਪੰਜਾਬ ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣੀ ਹੈ ਅਤੇ ਗੰਨੇ ਦਾ ਭਾਅ ਪ੍ਰਤੀ ਕੁਇੰਟਲ 360 ਰੁਪਏ ਕਰ ਦਿੱਤਾ ਹੈ।’
ਉੱਥੇ ਹੀ ਟਵੀਟ ਵਿੱਚ ਉਨ੍ਹਾਂ ਨੇ ਭਾਜਪਾ ‘ਤੇ ਹਮਲਾ ਕਰਦਿਆਂ ਲਿਖਿਆ, ‘ਗੰਨੇ ਦਾ 400 ਰੁਪਏ / ਕੁਇੰਟਲ ਦਾ ਵਾਅਦਾ ਕਰਕੇ ਆਈ ਭਾਜਪਾ ਸਰਕਾਰ ਨੇ 3 ਸਾਲ ਤੋਂ ਗੰਨੇ ਦੇ ਭਾਅ ‘ਤੇ ਇੱਕ ਫੁੱਟੀ ਕੌੜੀ ਨਹੀਂ ਵਧਾਈ ਹੈ ਅਤੇ ਕਿਸਾਨਾਂ ਵਲੋਂ ਆਵਾਜ਼ ਚੁੱਕਣ ‘ਤੇ ‘ਵੇਖ ਲੈਣ’ ਵਰਗੀ ਧਮਕੀ ਦਿੰਦੀ ਹੈ।’
पंजाब की कांग्रेस सरकार ने किसानों की बात सुनी और गन्ने के दाम 360रू/क्विंटल किए।
गन्ने का 400रू/क्विंटल का वादा करके आई उप्र भाजपा सरकार ने 3 साल से गन्ने के दाम पर एक फूटी कौड़ी नहीं बढ़ाई है और किसानों द्वारा आवाज उठाने पर “देख लेने” जैसी धमकी देती है।
— Priyanka Gandhi Vadra (@priyankagandhi) August 25, 2021
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਗੰਨਾ ਉਤਪਾਦਕਾਂ ਦੀ ਮੰਗ ਮੰਨਦਿਆਂ ਗੰਨੇ ਦੇ ਭਾਅ ਵਧਾਉਣ ਦਾ ਵਾਅਦਾ ਕੀਤਾ ਹੈ।