ਬੀਜੇਪੀ ਮੰਤਰੀ ਨੇ ਦਿੱਤਾ ਅਜਿਹਾ ਬਿਆਨ ਕਿ ਪ੍ਰਿਅੰਕਾ ਗਾਂਧੀ ਨੂੰ ਆ ਗਿਆ ਗੁੱਸਾ, ਫਿਰ ਕਹਿਤੀ ਵੱਡੀ ਗੱਲ

TeamGlobalPunjab
2 Min Read

ਸਿਆਸਤਦਾਨਾਂ ਵਿਚਕਾਰ ਆਪਸੀ ਬਿਆਨੀ ਤਕਰਾਰਬਾਜ਼ੀ ਚਲਦੀ ਹੀ ਰਹਿੰਦੀ ਹੈ। ਇਸੇ ਸਿਲਸਿਲੇ ‘ਚ ਕਾਂਗਰਸ ਦੇ ਸਕੱਤਰ ਪ੍ਰਿਅੰਕਾ ਗਾਂਧੀ ਨੇ ਨੋਬਲ ਪੁਰਸਕਾਰ ਲਈ ਚੁਣੇ ਗਏ ਅਰਥ ਸਾਸ਼ਤਰੀ ਅਭਿਜੀਤ ਬੈਨਰਜੀ ਦੇ ਸੰਦਰਭ ‘ਚ ਕੇਂਦਰੀ ਮੰਤਰੀ ਪੀਊਸ਼ ਗੋਇਲ ਦੀ ਟਿੱਪਣੀ ਨੂੰ ਲੈ ਕੇ ਸੱਤਾਧਾਰੀ ਕੇਂਦਰ ਸਰਕਾਰ ‘ਤੇ ਤੰਜ ਕਸਿਆ ਹੈ। ਪ੍ਰਿਅੰਕਾ ਗਾਂਧੀ ਦਾ ਕਹਿਣਾ ਹੈ ਕਿ ਮੰਤਰੀਆਂ ਦਾ ਕੰਮ ਕਮੇਡੀ ਸਰਕਸ ਚਲਾਉਣਾ ਨਹੀਂ ਬਲਕਿ ਅਰਥਸਾਸ਼ਤਰ ਨੂੰ ਸੁਧਾਰਨਾ ਹੈ।

ਪ੍ਰਿਅੰਕਾ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਆਗੂਆਂ ਨੂੰ ਜਿਹੜਾ ਕੰਮ ਸੌਂਪਿਆ ਗਿਆ ਹੈ ਉਹ ਉਸ ਨੂੰ ਕਰਨ ਦੀ ਬਜਾਏ ਦੂਜਿਆਂ ਦੀਆਂ ਪ੍ਰਾਪਤੀਆਂ ਨੂੰ ਝੂਠਾ ਕਰਾਰ ਦੇਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਲਿਖਿਆ ਕਿ ਨੋਬਲ ਪੁਰਸਕਾਰ ਲੈਣ ਵਾਲੇ ਨੇ ਤਾਂ ਆਪਣਾ ਕੰਮ ਈਮਾਨਦਾਰੀ ਨਾਲ ਕੀਤਾ ਹੈ ਅਤੇ ਨੋਬਲ ਜਿੱਤਿਆ ਹੈ। ਉਨ੍ਹਾਂ ਲਿਖਿਆ ਕਿ, “ਅਰਥਵਿਵਸਥਾ ਢੈਹ ਢੇਰੀ ਹੋ ਰਹੀ ਹੈ ਅਤੇ ਤੁਹਾਡਾ ਕੰਮ ਉਸ  ਨੂੰ ਸੁਧਾਰਨਾ ਹੈ ਨਾ ਕਿ ਕਮੇਡੀ ਸਰਕਾਰ ਚਲਾਉਣਾ।“

ਦਰਅਸਲ ਗੋਇਲ ਨੇ ਅਰਥਸਾਸ਼ਤਰ ਦੇ ਖੇਤਰ ਵਿੱਚ 2019 ਦੇ ਨੋਬਲ ਪੁਰਸਕਾਰ ਲਈ ਚੁਣੇ ਗਏ ਭਾਰਤੀ ਅਮੇਰੀਕਨ ਅਭਿਜੀਤ ਬੈਨਰਜੀ ਨੂੰ ਬੀਤੀ ਕੱਲ੍ਹ ਲੈਫਟ ਪਾਰਟੀ ਵੱਲ ਝੁਕਾਅ ਵਾਲਾ ਵਿਅਕਤੀ ਦੱਸਿਆ ਸੀ।   ਬੈਨਰਜੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤੀ ਆਰਥਿਕਤਾ ਪਛੜ ਰਹੀ ਹੈ ਅਤੇ ਇਸ ਸਮੇਂ ਉਪਲਬਧ ਅੰਕੜੇ ਦੇਸ਼ ਦੀ ਆਰਥਿਕਤਾ ਦੀ ਜਲਦੀ ਮੁੜ ਵਸੂਲੀ ਦਾ ਭਰੋਸਾ ਨਹੀਂ ਦਿੰਦੇ ਹਨ।

- Advertisement -
Share this Article
Leave a comment