‘ਮੈਂ ਆਪਣੇ ਭਰਾ ਲਈ ਜਾਨ ਵੀ ਦੇ ਸਕਦੀ ਹਾਂ’, ਯੋਗੀ-ਮੋਦੀ ਅਤੇ ਅਮਿਤ ਸ਼ਾਹ ਵਿਚਾਲੇ ਹਿੱਤਾਂ ਦਾ ਟਕਰਾਅ : ਪ੍ਰਿਅੰਕਾ ਗਾਂਧੀ

TeamGlobalPunjab
2 Min Read

 ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਪੰਜਾਬ ‘ਚ ਕਾਂਗਰਸ ਦੀ ਜਿੱਤ ਲਈ ਪ੍ਰਿਅੰਕਾ ਗਾਂਧੀ ਵੀ ਮੈਦਾਨ ‘ਚ ਉਤਰ ਚੁੱਕੀ ਹੈ। ਉਹ ਕਾਂਗਰਸ ਦੀ ਜਿੱਤ ਲਈ ਚੋਣ ਪ੍ਰਚਾਰ ਵਿੱਚ ਜੁਟੀ ਹੋਈ ਹੈ। ਐਤਵਾਰ ਨੂੰ ਪੰਜਾਬ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਿਅੰਕਾ ਨੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।

ਪ੍ਰਿਅੰਕਾ ਗਾਂਧੀ  ਨੇ ਐਤਵਾਰ ਨੂੰ ਕਿਹਾ, ਮੈਂ ਆਪਣੇ ਭਰਾ (ਰਾਹੁਲ ਗਾਂਧੀ) ਲਈ ਆਪਣੀ ਜਾਨ ਕੁਰਬਾਨ ਕਰ ਸਕਦੀ ਹਾਂ ਅਤੇ ਉਹ ਵੀ ਮੇਰੇ ਲਈ ਅਜਿਹਾ ਕਰ ਸਕਦੇ ਹਨ।ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਵਾਡਰਾ ਤੇ ਰਾਹੁਲ ਗਾਂਧੀ ਵਿਚ ਦਰਾਰ ਕਾਂਗਰਸ ਨੂੰ ਹੇਠਾਂ ਲੈ ਆਏਗੀ। ਇਸ ‘ਤੇ ਪ੍ਰਿਯੰਕਾ ਨੇ ਕਿਹਾ ਕਿ ‘ਸਾਡੇ ਵਿਚ ਟਕਰਾਅ ਕਿਥੇ ਹੈ?’ ਸੰਘਰਸ਼ ਭਾਜਪਾ ਵਿੱਚ ਹੈ, ਕਾਂਗਰਸ ਵਿੱਚ ਨਹੀਂ। ਯੋਗੀ-ਮੋਦੀ ਅਤੇ ਅਮਿਤ ਸ਼ਾਹ ਵਿਚਾਲੇ ਹਿੱਤਾਂ ਦਾ ਟਕਰਾਅ ਹੋ ਸਕਦਾ ਹੈ।

ਪ੍ਰਿਯੰਕਾ ਨੇ ਕਿਹਾ ਕਿ ਯੋਗੀ ਜੀ ਦੇ ਦਿਮਾਗ ਵਿਚ ਸੰਘਰਸ਼ ਤੇ ਟਕਰਾਅ ਹੈ। ਇੰਝ ਲੱਗਦਾ ਹੈ ਕਿ ਉਹ ਭਾਜਪਾ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਵਿਚ ਦਰਾਰ ਦੇ ਕਾਰਨ ਅਜਿਹਾ ਕਹਿ ਰਹੇ ਹਨ।

ਪ੍ਰਿਅੰਕਾ ਗਾਂਧੀ ਦੇ ਇਸ ਬਿਆਨ ਨੂੰ ਸੀਐਮ ਯੋਗੀ ਆਦਿਤਿਆਨਾਥ ਦੇ ਬਿਆਨ ‘ਤੇ ਜਵਾਬੀ ਕਾਰਵਾਈ ਮੰਨਿਆ ਜਾ ਰਿਹਾ ਹੈ।

ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਪਹਿਲਾਂ 14 ਫਰਵਰੀ ਨੂੰ ਵੋਟਾਂ ਪੈਣੀਆਂ ਸਨ। ਪਰ ਰਵਿਦਾਸ ਜੈਅੰਤੀ 16 ਫਰਵਰੀ ਨੂੰ ਹੋਣ ਕਾਰਨ ਪੰਜਾਬ ਵਿੱਚ ਚੋਣਾਂ ਦੀ ਤਰੀਕ 20 ਫਰਵਰੀ ਤੱਕ ਵਧਾ ਦਿੱਤੀ ਗਈ ਸੀ।ਚੋਣ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਵੋਟਾਂ ਦੀ ਤਰੀਕ ਬਦਲਣ ਦਾ ਫੈਸਲਾ ਕੀਤਾ ਸੀ।

Share this Article
Leave a comment