ਪ੍ਰਿਯੰਕਾ ਗਾਂਧੀ ਗ੍ਰਿਫ਼ਤਾਰ, ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਹਵਾਈ ਅੱਡੇ ‘ਤੇ ਰੋਕਿਆ

TeamGlobalPunjab
2 Min Read

ਸੀਤਾਪੁਰ : ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਵਿਰੋਧੀ ਧਿਰਾਂ ਭਾਜਪਾ ਨੂੰ ਲਗਾਤਾਰ ਘੇਰ ਰਹੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਲਖੀਮਪੁਰ ਖੀਰੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪ੍ਰਸ਼ਾਸਨ ਲਗਾਤਾਰ ਸਖ਼ਤੀ ਵਰਤ ਰਿਹਾ ਹੈ।

ਸੀਤਾਪੁਰ ‘ਚ ਬੀਤੇ 36 ਘੰਟਿਆਂ ਤੋਂ ਨਜ਼ਰਬੰਦ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸੀਤਾਪੁਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਿਅੰਕਾ ਵਾਡਰਾ ‘ਤੇ ਧਾਰਾ 144 ਦੀ ਉਲੰਘਣਾ ਅਤੇ ਸ਼ਾਂਤੀ ਭੰਗ ਕਰਨ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।

ਇਸਦੇ ਨਾਲ ਹੀ ਦੀਪੇਂਦਰ ਹੁੱਡਾ, ਕੁਲਦੀਪ ਵਤਸ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਕੁਮਾਰ ਲੱਲੂ ਸਮੇਤ 10 ਨੇਤਾਵਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉੱਪ ਜ਼ਿਲ੍ਹਾ ਅਧਿਕਾਰੀ (ਐੱਸ. ਡੀ. ਐੱਮ.) ਸੀਤਾਪੁਰ ਪਿਆਰੇ ਲਾਲ ਮੌਰਈਆ ਨੇ ਦੱਸਿਆ ਕਿ ਕਾਂਗਰਸ ਨੇਤਾ  ਪ੍ਰਿਯੰਕਾ ਗਾਂਧੀ ਸਮੇਤ 10 ਨੇਤਾਵਾਂ ਖ਼ਿਲਾਫ਼ ਸੀ. ਆਰ. ਪੀ. ਸੀ. ਦੀ ਧਾਰਾ-151, 107 ਅਤੇ 116 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪ੍ਰਿਅੰਕਾ ਵਾਡਰਾ ਨੂੰ ਕੁਝ ਦੇਰ ਬਾਅਦ ਮਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ।

- Advertisement -

ਫਿਲਹਾਲ ਰੈਸਟ ਹਾਊਸ ਨੂੰ ਹੀ ਜੇਲ੍ਹ ‘ਚ ਤਬਦੀਲ ਕਰ ਦਿੱਤਾ ਗਿਆ ਹੈ।

ਉਧਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਬਗ਼ੈਰ ਕਿਸੇ ਹੁਕਮ ਦੇ ਲਖਨਊ ਏਅਰਪੋਰਟ ‘ਤੇ ਰੋਕ ਦਿੱਤਾ ਗਿਆ ਹੈ। ਇਸ ਦੇ ਵਿਰੋਧ ‘ਚ ਮੁੱਖ ਮੰਤਰੀ ਭੂਪੇਸ਼ ਬਘੇਲ ਲਖਨਊ ਏਅਰਪੋਰਟ ‘ਤੇ ਹੀ ਜ਼ਮੀਨ ‘ਤੇ ਧਰਨੇ ‘ਤੇ ਬੈਠ ਗਏ।

- Advertisement -

ਲਖਨਊ ਏਅਰਪੋਰਟ ਕੰਪਲੈਕਸ ‘ਚ ਮੁੱਖ ਮੰਤਰੀ ਬਘੇਲ ਪੁਲਿਸ ਅਧਿਕਾਰੀਆਂ ਨਾਲ ਬਹਿਸ ਕਰਦੇ ਵੀ ਨਜ਼ਰ ਆਏ।

Share this Article
Leave a comment