ਜਾਪਾਨ ਦੀ ਰਾਜਕੁਮਾਰੀ ਕਰੇਗੀ ਆਮ ਨਾਗਰਿਕ ਨਾਲ ਵਿਆਹ

TeamGlobalPunjab
1 Min Read

ਟੋਕਿਓ : ਜਾਪਾਨ ਦੀ ਰਾਜਕੁਮਾਰੀ ਮਾਕੋ ਅਕਿਸ਼ਿਨੋ ਇਕ ਆਮ ਨਾਗਰਿਕ ਨੂੰ ਆਪਣਾ ਹਮਸਫਰ ਬਣਾਉਣ ਜਾ ਰਹੀ ਹੈ। ਉਹ ਆਪਣੇ ਮੰਗੇਤਰ ਕੇਈ ਕੋਮੁਰੋ ਨਾਲ 26 ਅਕਤੂਬਰ ਨੂੰ ਵਿਆਹ ਕਰੇਗੀ। ਇਸ ਲਈ ਵੱਡੇ ਵਿਆਹ ਸਮਾਗਮ ਦੀ ਤਿਆਰੀ ਨਹੀਂ ਹੈ। ਰਾਜ ਮਹਿਲ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ‘ਚ ਇਸ ਵਿਆਹ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਇਸ ਵਿਆਹ ਨੂੰ ਆਮ ਲੋਕਾਂ ਦਾ ਪੂਰਾ ਸਮਰਥਨ ਨਹੀਂ ਹੈ, ਕਿਉਂਕਿ ਰਾਜਕੁਮਾਰੀ ਦੀ ਹੋਣ ਵਾਲੀ ਸੱਸ ਵਿੱਤੀ ਵਿਵਾਦ ‘ਚ ਸ਼ਾਮਿਲ ਹਨ।

ਇੰਪੀਰੀਅਲ ਹਾਊਸ ਹੋਲਡ ਏਜੰਸੀ ਮੁਤਾਬਕ, ਇਹ ਜੋੜਾ 26 ਅਕਤੂਬਰ ਨੂੰ ਵਿਆਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵੀ ਕਰੇਗਾ। ਦੋਵੇਂ ਆਪਣਾ ਨਵਾਂ ਜੀਵਨ ਨਿਊਯਾਰਕ ਤੋਂ ਸ਼ੁਰੂ ਕਰ ਸਕਦੇ ਹਨ। 29 ਸਾਲਾ ਕੋਮੁਰੋ ਪਿਛਲੇ ਹਫ਼ਤੇ ਨਿਊਯਾਰਕ ਤੋਂ ਜਾਪਾਨ ਆਏ। ਉਹ ਵਕੀਲ ਬਣਨ ਲਈ ਨਿਊਯਾਰਕ ‘ਚ ਪੜ੍ਹਾਈ ਕਰ ਰਹੇ ਹਨ।

 

- Advertisement -

ਜਾਪਾਨ ਦੇ ਸਾਬਕਾ ਸਮਰਾਟ ਅਕਿਹਿਤੋ ਦੀ ਪੋਤੀ 29 ਸਾਲਾ ਰਾਜਕੁਮਾਰੀ ਮਾਕੋ ਨੇ 2017 ‘ਚ ਆਪਣੇ ਦੋਸਤ ਕੋਮੁਰੋ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ‘ਤੇ ਮਿਲਣ ਵਾਲੀ 13.5 ਲੱਖ ਡਾਲਰ (ਕਰੀਬ ਦਸ ਕਰੋੜ ਰੁਪਏ) ਦੀ ਰਕਮ ਵੀ ਛੱਡਣ ਦਾ ਐਲਾਨ ਕੀਤਾ ਹੈ।

Share this Article
Leave a comment