ਕੈਨੇਡਾ ‘ਚ 3 ਪੰਜਾਬੀ ਨੌਜਵਾਨਾਂ ਦੇ ਮੁੱਕੇ ਸਾਹ, ਨਿੱਕੇ-ਨਿੱਕੇ ਨਿਆਣੇ ਤੇ ਮਾਪੇ ਛੱਡ ਜਹਾਨੋਂ ਤੁਰੇ

Prabhjot Kaur
3 Min Read

ਟੋਰਾਂਟੋ: ਕੈਨੇਡਾ ‘ਚ ਵਾਪਰੇ ਦੋ ਭਿਆਨਕ ਸੜਕ ਹਾਦਸਿਆਂ ਦੌਰਾਨ ਦੋ ਪੰਜਾਬੀ ਟਰੱਕ ਡਰਾਈਵਰ ਦਮ ਗਏ, ਜਿਨਾਂ ਵਿੱਚੋਂ ਇੱਕ ਦੀ ਪਛਾਣ ਦਲਵੀਰ ਸਿੰਘ ਕਲੇਰ ਵਜੋਂ ਕੀਤੀ ਗਈ ਹੈ, ਜੋ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਪੜਾਈ ਪੂਰੀ ਹੋਣ ਤੋਂ ਬਾਅਦ ਟਰੱਕ ਚਲਾ ਰਿਹਾ ਸੀ। ਉੱਥੇ ਹੀ ਦੂਜੇ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਗਿੱਲ ਉਰਫ਼ ਸ਼ੈਰੀ ਵਜੋਂ ਹੋਈ, ਜੋ ਕਿ 2019 ‘ਚ ਕੈਨੇਡਾ ਆਇਆ ਸੀ ਤੇ ਮੌਜੂਦਾ ਸਮੇਂ ਉਹ ਵਰਕ ਪਰਮਿਟ ‘ਤੇ ਸੀ। ਜਿਵੇਂ ਹੀ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਪੰਜਾਬ ਪੁੱਜੀ ਤਾਂ ਇਨਾਂ ਦੇ ਮਾਪਿਆਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।

26 ਸਾਲ ਦੇ ਮਨਪ੍ਰੀਤ ਸਿੰਘ ਗਿੱਲ ਉਰਫ਼ ਸ਼ੈਰੀ ਗਿੱਲ ਦੇ ਟਰੱਕ ਨਾਲ ਉਨਟਾਰੀਓ ਦੇ ਐਂਗਲਹਰਟ ਵਿਖੇ ਭਿਆਨਕ ਹਾਦਸਾ ਵਾਪਰਿਆ, ਜਿਸ `ਚ ਗੰਭੀਰ ਜ਼ਖਮੀ ਹੋਏ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ 2019 ਵਿੱਚ ਕੈਨੇਡਾ ਆਇਆ ਸੀ ਅਤੇ ਮੌਜੂਦਾ ਸਮੇਂ ਉਸ ਨੂੰ ਵਰਕ ਪਰਮਿਟ ਮਿਲਿਆ ਹੋਇਆ ਸੀ। ਪੰਜਾਬ ਦੇ ਲੁਧਿਆਣਾ ਨਾਲ ਸਬੰਧਤ ਮਨਪ੍ਰੀਤ ਆਪਣੀ ਪਤਨੀ ਤੇ 23 ਮਹੀਨੇਦੇ ਪੁੱਤਰ ਨੂੰ ਰੋਂਦਾ ਕੁਰਲਾਉਂਦਾ ਛੱਡ ਗਿਆ। ਮਨਪ੍ਰੀਤ ਦੇ ਪਰਿਵਾਰ ਦੀ ਵਿੱਤੀ ਸਹਾਇਤਾ ਲਈ ਵੀ ਗਵੰਡਮੀ ਮੁਹਿਮ ਚਲਾਈ ਗਈ ਹੈ।

Manpreet Singh

- Advertisement -

ਉੱਥੇ ਹੀ ਦੂਜੇ ਪਾਸੇ ਦਲਵੀਰ ਸਿੰਘ ਕਲੇਰ ਦੇ ਮਾਪਿਆਂ ਨੇ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਉਸ ਨੂੰ ਕੈਨੇਡਾ ਭੇਜਿਆ ਸੀ। ਹੁਣ ਜਦੋਂ ਪੜਾਈ ਮੁਕੰਮਲ ਹੋ ਚੁੱਕੀ ਸੀ ਅਤੇ ਵਰਕ ਪਰਮਿਟ ਮਗਰੋਂ ਕੈਨੇਡਾ ਵਿਚ ਪੱਕੇ ਹੋਣ ਦਾ ਵੇਲਾ ਆਇਆ ਤਾਂ ਭਾਣਾ ਵਰਤ ਗਿਆ। ਸਡਬਰੀ ਦੇ ਕੋਨਾਡੋਰ ਕਾਲਜ ‘ਚ ਪੜੇ ਦਲਵੀਰ ਸਿੰਘ ਕਲੇਰ ਦੀ ਮੌਤ ਬਾਰੇ ਉਸ ਦੇ ਦੋਸਤਾਂ ਅਤੇ ਅਧਿਆਪਕਾਂ ਨੂੰ ਪਤਾ ਲੱਗਾ ਤਾਂ ਉਨਾਂ ਨੂੰ ਯਕੀਨ ਹੀ ਨਾਂ ਹੋਇਆ। ਕਾਲਜ ਦੀ ਅਧਿਆਪਕ ਸੌਰਭਾ ਸੋਰਭ ਨੇ ਦੱਸਿਆ ਕਿ ਉਹ ਮਿਹਨਤੀ ਮੁੰਡਾ ਸੀ ਅਤੇ ਕਦੇ ਵੀ ਪੜਾਈ ਤੋਂ ਟਲਦਾ ਨਹੀਂ ਦੇਖਿਆ। ਦਲਵੀਰ ਸਿੰਘ ਕਲੇਰ ਦਾ ਸਾਰਾ ਪਰਿਵਾਰ ਪੰਜਾਬ ‘ਚ ਹੈ ਅਤੇ ਉਸ ਦੇ ਦੋਸਤਾਂ ਵੱਲੋਂ ਉਸ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਜਿਸ ਰਾਹੀਂ 20 ਹਜ਼ਾਰ ਡਾਲਰ ਇਕੱਤਰ ਹੋ ਚੁੱਕੇ ਹਨ। ਗਵੰਡਮੀ ਪੇਜ ਸਥਾਪਤ ਕਰਨ ਵਾਲੇ ਲਵਪ੍ਰੀਤ ਸਿੰਘ ਕਲੇਰ ਨੇ ਕਿਹਾ ਕਿ ਦੇਹ ਭਾਰਤ ਭੇਜਣ ਮਗਰੋਂ ਜੋ ਵੀ ਰਕਮ ਬਚੇਗੀ ਉਹ ਦਲਵੀਰ ਸਿੰਘ ਦੇ ਮਾਪਿਆਂ ਨੂੰ ਸੌਂਪ ਦਿਤੀ ਜਾਵੇਗੀ।

Dalveer Singh Kaler

ਦੂਜੇ ਪਾਸੇ ਸਰੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਸਰਦੂਲ ਸਿੰਘ ਦੇ ਸਾਥੀਆਂ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਲਈ ਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਜ਼ਿਲਾ ਗੁਰਦਾਸਪੁਰ ਦੇ ਪਿੰਡ ਸਰਵਾਲੀ ਨਾਲ ਸਬੰਧਤ 30 ਸਾਲ ਦਾ ਸਰਦੂਲ ਸਿੰਘ ਸਿਰਫ਼ 6 ਮਹੀਨੇ ਪਹਿਲਾਂ ਹੀ ਵਰਕ ਪਰਮਿਟ ‘ਤੇ ਕੈਨੇਡਾ ਆਇਆ ਸੀ। ਇਸ ਤੋਂ ਪਹਿਲਾਂ ਤਿੰਨ ਸਾਲ ਉਸ ਨੇ ਯੂ.ਏ.ਈ. ਵਿਚ ਟਰੱਕ ਚਲਾਇਆ ਅਤੇ ਚੰਗੇ ਭਵਿੱਖ ਦੀ ਤਲਾਸ਼ ਵਿਚ ਕੈਨੇਡਾ ਆ ਗਿਆ। ਕੈਨੇਡਾ ਵਿਚ ਟਰੱਕ ਡਰਾਈਵਰ ਵਜੋਂ ਉਸ ਦੀ ਸਿਖਲਾਈ ਵੀ ਮੁਕੰਮਲ ਨਹੀਂ ਸੀ ਹੋਈ ਕਿ ਅਚਾਨਕ ਦਿਲ ਦਾ ਦੌਰਾ ਪੈ ਗਿਆ। ਸਰਦੂਲ ਸਿੰਘ ਦੇ ਕੈਨੇਡਾ ਪੁੱਜਣ ਮਗਰੋਂ ਉਸ ਦੇ ਮਾਪੇ ਵਿਆਹ ਦੀਆਂ ਤਿਆਰੀ ਕਰਨ ਲੱਗੇ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ‘ਸੀ। ਪੰਜਾਬੀ ਨੌਜਵਾਨਾਂ ਨਾਲ ਅਣਹੋਣੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ।

Sardool Singh

- Advertisement -

Share this Article
Leave a comment