ਪੀਜੀਆਈਐਮਐਸ ਰੋਹਤਕ ‘ਚ ਸ਼ੁਰੂ ਹੋਵੇਗਾ ਸਟੇਟ ਟ੍ਰਾਂਸਪਲਾਂਟ ਸੈਂਟਰ: ਮੁੱਖ ਮੰਤਰੀ ਨਾਇਬ ਸਿੰਘ

Prabhjot Kaur
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਪੋਸਟ ਗਰੈਜੂਏਟ ਇੰਸਟੀਟਿਯੂਟ ਆਫ ਮੈਡੀਕਲ ਸਾਇੰਸ (ਪੀਜੀਆਈਐਮਐਸ), ਰੋਹਤਕ ਵਿਚ ਜਲਦੀ ਹੀ ਸਟੇਟ ਟ੍ਰਾਂਸਪਲਾਂਟ ਸੈਂਟਰ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਕਿਡਨੀ ਸਮੇਤ ਹੋਰ ਅੰਗਾਂ ਦੇ ਟ੍ਰਾਂਸਪਲਾਂਟ ਨੁੰ ਹੋਰ ਬਿਹਤਰ ਬਨਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।

ਮੁੱਖ ਮੰਤਰੀ ਅੱਜ ਇੱਥੇ ਪੀਜੀਆਈਐਮਐਸ, ਰੋਹਤਕ ਦੀ ਗੁਰਦਾ ਟ੍ਰਾਂਸਪਲਾਂਟ ਟੀਮ ਦੇ ਸਨਮਾਨ ਵਿਚ ਪ੍ਰਬੰਧਿਤ ਅਭਿਨੰਦਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਗੁਰਦਾ ਟ੍ਰਾਂਸਪਲਾਂਟ ਕਰਨ ਵਾਲੀ ਸਮੂਚੀ ਟੀਮ ਨੂੰ ਸਨਮਾਨਿਤ ਵੀ ਕੀਤਾ।

ਗੁਰਦਾ ਟ੍ਰਾਂਸਪਲਾਂਟ ਦੀ ਸਮੂਚੀ ਟੀਮ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਇਸ ਸਫਲ ਸਿਸਟਮ ਦਾ ਲਾਭ ਸੂਬੇ ਦੇ ਜਰੂਰਤਮੰਦ ਲੋਕਾਂ ਨੂੰ ਹੀ ਨਹੀਂ ਸਗੋ ਦੇਸ਼ ਅਤੇ ਦੁਨੀਆ ਨੂੰ ਵੀ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਸੂਬੇ ਦੀ ਜਨਤਾ ਨੂੰ ਸਸਤਾ ਅਤੇ ਸੁਗਮ ਇਲਾਜ ਉਪਲਬਧ ਕਰਵਾਉਣਾ ਸਾਡੀ ਪ੍ਰਾਥਮਿਕਤਾ ਹੈ। ਜਿਸ ਤਰ੍ਹਾ ਪਿਛਲੇ 10 ਸਾਲਾਂ ਵਿਚ ਦੇਸ਼ ਵਿਚ 24 ਏਮਸ ਸੰਚਾਲਤ ਹੋ ਗਏ ਹਨ ਉਸੀ ਤਰ੍ਹਾ ਹਰਿਆਣਾ ਵਿਚ ਵੀ ਸਿਹਤ ਦੀ ਬੁਨਿਆਦੀ ਸਹੂਲਤਾਂ ਵਿਚ ਵਿਲੱਖਣ ਵਿਕਾਸ ਯਕੀਨੀ ਕੀਤਾ ਗਿਆ ਹੈ। ਅੱਜ ਹਰਿਆਣਾ ਵਿਚ 2 ਏਮਸ ਹਨ ਜਿਸ ਵਿੱਚੋਂ ਇਕ ਝੱਜਰ ਜਿਲ੍ਹੇ ਵਿਚ ਸੰਚਾਲਿਤ ਹੈ ਤਾਂ ਦੂਜਾ ਏਮਸ ਦਾ ਨੀਂਹ ਪੱਥਰ ਰਿਵਾੜੀ ਜਿਲ੍ਹੇ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਰੱਖਿਆ ਜਾ ਚੁੱਕਾ ਹੈ।

ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਹਰੇਕ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕਰਨਾ ਚਾਹੁੰਦੀ ਹੈ ਤਾਂ ਜੋ ਚੰਗੇ ਡਾਕਟਰ ਤਿਆਰ ਕੀਤੇ ਜਾ ਸਕਣ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਹੋ ਸਕਣ। ਮੌਜੂਦਾ ਵਿਚ ਸੂਬੇ ਦੇ ਲਗਭਗ 18 ਮੈਡੀਕਲ ਕਾਲਜ ਸਥਾਪਿਤ ਹੋ ਚੁੱਕੇ ਹਨ ਅਤੇ ਹੋਰ ਦੀ ਸਥਾਪਨਾ ਪ੍ਰਕ੍ਰਿਆਧੀਨ ਹੈ।

- Advertisement -

ਸਾਰੇ ਮੈਡੀਕਲ ਕਾਲਜ ਅਤੇ ਜਿਲ੍ਹਾ ਹਸਪਤਾਲਾਂ ਵਿਚ ਬਨਣਗੇ ਹੈਲੀਪੈਡ – ਡਾ. ਕਮਲ ਗੁਪਤਾ

ਇਸ ਮੌਕੇ ‘ਤੇ ਸੂਬੇ ਦੇ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਸੂਬੇ ਦਾ ਸਿਵਲ ਏਵੀਏਸ਼ਨ ਮੰਤਰੀ ਹੋਣ ਦੇ ਨਾਤੇ ਮੈਨੁੰ ਆਦੇਸ਼ ਹਨ ਕਿ ਸਾਰੇ ਮੈਡੀਕਲ ਕਾਲਜ ਅਤੇ ਜਿਲ੍ਹਾ ਹਸਪਤਾਲਾਂ ਵਿਚ ਹੈਲੀਪੈ ਵੀ ਬਣਾਇਆ ਜਾਵੇ ਤਾਂ ਜੋ ਜਰੂਰਤ ਪੈਣ ‘ਤੇ ਰਿਸਰਚ ਆਦਿ ਨਾਲ ਸਬੰਧਿਤ ਕੰਮਾਂ ਅਤੇ ਟ੍ਰਾਂਸਪਲਾਂਟ ਦੇ ਮਾਮਲੇ ਵਿਚ ਓਰਗੰਨਸ ਅਤੇ ਮਰੀਜਾਂ ਨੂੰ ਏਅਰਲਿਫਟ ਕੀਤਾ ਜਾ ਸਕੇ। ਨਾਲ ਹੀ, ਉਨ੍ਹਾਂ ਨੇ ਪੀਜੀਆਈਐਮਐਸ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਨਵੇਂ ਹੋਸਟਲ ਬਨਣ ਉੱਥੇ ਏਅਰਕੰਡੀਸ਼ਨ ਇਕ ਦਾ ਵੀ ਧਿਆਨ ਕਰਨ। ਇਸ ਦੇ ਲਈ ਰਾਜ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।

ਡਾਕਟਰ ਕਮਲ ਗੁਪਤਾ ਨੇ ਕਿਹਾ ਕਿ ਮੈਂ ਵੀ ਇਸੀ ਸੰਸਥਾਨ ਦਾ ਵਿਦਿਆਰਥੀ ਰਿਹਾ ਹਾਂ। ਉਨ੍ਹਾਂ ਨੇ ਇਸੀ ਇੰਸਟੀਟਿਯੂਟ ਵਿਚ 1971 ਵਿਚ ਐਮਬੀਬੀਐਸ ਵਿਚ ਏਡਮਿਸ਼ਨ ਲਿਆ ਸੀ ਅਤੇ 1980 ਵਿਚ ਇਸੀ ਸੰਸਥਾਨ ਤੋਂ ਐਮਐਸ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਖੋਲਣ ਦਾ ਐਲਾਨ ਕੀਤਾ ਸੀ। ਅੱਜ ਬਹੁਤ ਸਾਰੇ ਮੈਡੀਕਲ ਕਾਲਜ ਚਾਲੂ ਹੋ ਗਏ ਹਨ ਅਤੇ ਬਾਕੀ ‘ਤੇ ਕੰਮ ਚੱਲ ਰਿਹਾ ਹੈ। ਡਾ. ਗੁਪਤਾ ਨੇ ਕਿਹਾ ਕਿ ਹਰਿਆਣਾ ਦੇ ਸਿਹਤ ਖੇਤਰ ਵਿਚ ਪੀਜੀਆਈਐਮਐਸ ਦੇ ਡਾਕਟਰਸ ਵੱਲੋਂ ਗੁਰਦਾ ਟ੍ਰਾਂਸਪਲਾਂਟ ਇਕ ਬਦਲਾਅਕਾਰੀ ਪਹਿਲ ਸਾਬਤ ਹੋਈ ਹੈ। ਉਨ੍ਹਾਂ ਨੇ ਅਪੀਲ ਕਰਤੇ ਹੋਏ ਕਿਹਾ ਕਿ ਡਾਕਟਰਸ ਇਸ ਇੰਸਟੀਟਿਯੂਟ ਵਿਚ ਅਜਿਹਾ ਬਦਲਾਅ ਲਿਆਏ ਕਿ ਮੈਡੀਕਲ ਦੇ ਵਿਦਿਆਰਥੀ ਪੀਐਮਟੀ ਟੇਸਟ ਵਿਚ ਪਹਿਲੀ ਚੁਆਇਸ ਦਿੱਲੀ ਦੀ ਥਾਂ ਪੀਜੀਆਈਐਮਐਸ ਰੋਹਤਕ ਭਰਨ।

ਇਸ ਮੌਕੇ ‘ਤੇ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਸੁਮਿਤਾ ਮਿਸ਼ਰਾ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਭਾਗ ਦੇ ਨਿਦੇਸ਼ਕ ਡਾ. ਸਾਕੇਤ ਕੁਮਾਰ, ਪੀਜੀਆਈਐਮਐਸ, ਰੋਹਤਕ ਦੇ ਨਿਦੇਸ਼ਕ ਡਾ. ਐਸਐਸ ਲੋਹਚਬ, ਪੀਜੀਆਈਐਮਐਸ, ਰੋਹਤਕ ਦੀ ਵਾਇਸ ਚਾਂਸਲਰ ਪ੍ਰੋਫੈਸਰ ਅਨੀਤਾ ਸਕਸੇਨਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Share this Article
Leave a comment