ਲਾਕਡਾਊਨ ਕਾਰਨ ਭਾਰਤ ‘ਚ ਫਸੇ ਪਾਕਿਸਤਾਨੀ ਨਾਗਰਿਕਾਂ ਦੀ ਹੋਈ ਵਾਪਸੀ

TeamGlobalPunjab
3 Min Read

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਕਾਰਨ ਹੋਏ ਲਾਕਡਾਊਨ ਕਰਕੇ 198 ਪਾਕਿਸਤਾਨੀ ਨਾਗਰਿਕ ਜੋ ਭਾਰਤ ਵਿੱਚ ਫਸ ਗਏ ਸਨ। ਉਹ ਅੱਜ ਆਪਣੇ ਵਤਨ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਵਾਪਿਸ ਪਹੁੰਚ ਗਏ ਹਨ। ਇਨ੍ਹਾਂ ਦੇ ਚਿਹਰਿਆਂ ਤੇ ਜਾਣ ਸਮੇਂ ਖੁਸ਼ੀ ਨਜ਼ਰ ਆ ਰਹੀ ਸੀ ਉੱਥੇ 6 ਮਹੀਨੇ ਆਪਣਿਆਂ ਕੋਲ ਰਹਿ ਕੇ ਅੱਜ ਜਾਣ ਲੱਗੇ ਉਹ ਕਾਫੀ ਜ਼ਜ਼ਬਾਤੀ ਵੀ ਹੋ ਰਹੇ ਸਨ, ਵਾਪਿਸ ਜਾ ਰਹੇ ਪਾਕਿਸਤਾਨੀ ਨਾਗਰਿਕਾਂ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ ਉਹ ਭਾਰਤ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਏ ਸਨ ਤਾਂ ਕੋਰੋਨਾ ਮਹਾਂਮਾਰੀ ਕਾਰਣ ਲਾਕ ਡਾਊਨ ਹੋ ਗਿਆ ਅਤੇ ਉਹ ਭਾਰਤ ਵਿੱਚ ਹੀ ਫਸ ਗਏ ਸਨ ਹਾਲਾਂਕਿ ਉਨ੍ਹਾਂ ਨੂੰ ਭਾਰਤ ਵਿੱਚ ਲਾਕ ਡਾਊਨ ਦੌਰਾਨ ਕੋਈ ਮੁਸ਼ਕਿਲ ਪੇਸ਼ ਨਹੀਂ ਆਈ।

ਗੌਰਤਲਬ ਹੈ ਭਾਰਤੀ ਲੜਕੀਆਂ ਜਿਨ੍ਹਾਂ ਦਾ ਪਾਕਿਸਤਾਨ ਵਿੱਚ ਵਿਆਹ ਹੋਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੈਦਾ ਭਾਰਤ ਵਿੱਚ ਹੋਈਆਂ ਹਨ ਅਤੇ ਉਨ੍ਹਾਂ ਦਾ ਵਿਆਹ ਪਾਕਿਸਤਾਨ ਵਿੱਚ ਹੋਇਆ ਹੈ ਤੇ ਉਹ ਭਾਰਤ ਵਿੱਚ ਆਪਣੇ ਪੇਕੇ ਪਰਿਵਾਰਾਂ ਨੂੰ ਮਿਲਣ ਲਈ ਆਏ ਸਨ ਉਨ੍ਹਾਂ ਨੂੰ ਜਾਣ ਦੀ ਖੁਸ਼ੀ ਵੀ ਹੈ ਕਿਉਂਕਿ ਉਨ੍ਹਾਂ ਦੇ ਬੱਚੇ ਪਾਕਿਸਤਾਨ ਵਿੱਚ ਸਨ ਅਤੇ ਉਹ ਕਾਫੀ ਮਹੀਨਿਆਂ ਤੋਂ ਬਾਅਦ ਅੱਜ ਆਪਣੇ ਬੱਚਿਆਂ ਨੂੰ ਮਿਲਣਗੇ ।

ਭਾਰਤ ਵਿੱਚ ਜਨਮੀ ਤੇ ਹੁਣ ਪਾਕਿਸਤਾਨੀ ਵਿੱਚ ਵਿਆਹੀ ਰੁਖ਼ਸਾਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਅਤੇ ਆਪਣੇ ਪਤੀ ਦਾ ਮੈਡੀਕਲ ਚੈਕਅਪ ਕਰਵਾਉਣ ਲਈ ਆਈ ਸੀ ਅਤੇ ਲਾਕ ਡਾਊਨ ਹੋਣ ਕਰਕੇ ਆਪਣੀ ਮਾਂ ਦੇ ਕੋਲ ਹੀ ਰਹੀ ਅੱਜ ਵਾਪਿਸ ਜਾਣ ਤੇ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕਰਨਾ ਚਾਹੁੰਦੀ ਹੈ।

ਉਥੇ ਪਾਕਿਸਤਾਨੀ ਨਾਗਰਿਕ ਅਜ਼ਹਰ ਅੱਬਾਸ ਦਾ ਕਹਿਣਾ ਹੈ ਕਿ ਉਹ ਭਾਰਤ ਵਿੱਚ ਆਪਣੇ ਸਹੁਰਿਆਂ ਦੇ ਘਰ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਇਆ ਸੀ ਅਤੇ ਇਨ੍ਹਾਂ 6 ਮਹੀਨਿਆਂ ਦੇ ਦੌਰਾਨ ਕਾਫੀ ਭਾਰਤੀ ਦੋਸਤ ਬਣ ਗਏ ਜਿਨ੍ਹਾਂ ਨਾਲ ਬਿਤਾਏ ਯਾਦਗਾਰੀ ਪਲ ਨਾਲ ਲੈ ਕੇ ਜਾ ਰਿਹਾ ਹਾਂ ਇਥੇ ਕੀਤੀ ਗਈ ਮਹਿਮਾਨ ਨਿਵਾਜ਼ੀ ਉਹ ਯਾਦ ਰੱਖਣਗੇ ਕਿਉਂਕਿ ਜੋ ਭਾਰਤੀ ਪਾਕਿਸਤਾਨ ਜਾਂਦੇ ਹਨ ਉਹ ਵੀ ਯਾਦਗਾਰੀ ਪਲਾਂ ਨੂੰ ਨਾਲ ਲਿਆਉਂਦੇ ਹਨ ।

- Advertisement -

ਪਾਕਿਸਤਾਨੀ ਵਿੱਚ ਵਿਆਹੀ ਅੰਜੁਮ ਅੰਸਾਰੀ ਦਾ ਕਹਿਣਾ ਹੈ ਕਿ ਉਸਦੇ ਪਿਤਾ ਦੀ ਭਾਰਤ ਵਿੱਚ ਮੌਤ ਹੋ ਗਈ ਸੀ ਜਿਸ ਕਰਕੇ ਉਹ ਭਾਰਤ ਵਿੱਚ ਆਈ ਸੀ ਲੇਕਿਨ ਲਾਕ ਡਾਊਨ ਕਾਰਣ ਇੱਥੇ ਰਹਿ ਗਈ ਸੀ ਹੁਣ ਉਹ ਆਪਣੇ ਬੱਚਿਆਂ ਕੋਲ ਜਾ ਰਹੀ ਹੈ ਖੁਸ਼ੀ ਹੈ ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਕ ਡਾਊਨ ਕਾਰਨ ਭਾਰਤ ਵਿੱਚ ਫਸੇ ਕਰੀਬ 198 ਪਾਕਿਸਤਾਨੀ ਅੱਜ ਵਾਪਿਸ ਆਪਣੇ ਵਤਨ ਜਾ ਰਹੇ ਹਨ ਜਿਨ੍ਹਾਂ ਦੀ ਮੈਡੀਕਲ ਜਾਂਚ ਕਰਕੇ ਅਤੇ ਇਮੀਗ੍ਰੇਸ਼ਨ ਤੋਂ ਬਾਅਦ ਬੱਸਾਂ ਰਹੀ ਜ਼ੀਰੋ ਲਾਈਨ ਤੋਂ ਪਾਕਿਸਤਾਨ ਲਈ ਰਵਾਨਾ ਕਰ ਦਿੱਤਾ ਜਾਵੇਗਾ , ਜਿਕਰਯੋਗ ਹੈ ਕਿ ਲਾਕ ਡਾਊਨ ਤੋਂ ਬਾਅਦ 792 ਦੇ ਕਰੀਬ ਭਾਰਤੀ ਪਾਕਿਸਤਾਨ ਤੋਂ ਆ ਚੁੱਕੇ ਹਨ ਅਤੇ 503 ਦੇ ਕਰੀਬ ਪਾਕਿਸਤਾਨੀ ਆਪਣੇ ਵਤਨ ਪਰਤ ਚੁੱਕੇ ਹਨ ।

Share this Article
Leave a comment