ਭਾਰਤ ਦੇ ਰਾਸ਼ਟਰਪਤੀ ਦੀ ਚੋਣ, ਕਦੋਂ ਚੁਕਾਈ ਜਾਂਦੀ ਸਹੁੰ

TeamGlobalPunjab
4 Min Read

-ਅਵਤਾਰ ਸਿੰਘ

ਰਾਸ਼ਟਰਪਤੀ ਦਾ ਅਹੁਦਾ ਮਹਿਜ ਰਸਮੀ ਹੀ ਹੈ ਫਿਰ ਵੀ ਗੈਰ ਯਕੀਨੀ ਦੇ ਦੌਰ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ, ਕਿਸ ਨੂੰ ਪ੍ਰਧਾਨ ਮੰਤਰੀ ਬਣਨ ਦਾ ਸੱਦਾ ਦੇਣਾ ਹੈ? ਕਿਉਂ ਦੇਣਾ ਹੈ ? ਇਹ ਰਾਸ਼ਟਰਪਤੀ ‘ਤੇ ਨਿਰਭਰ ਕਰਦਾ ਹੈ।

ਕਿਹਾ ਜਾਂਦਾ ਹੈ ਕਿ ਰਾਸ਼ਟਰਪਤੀ,ਪ੍ਰਧਾਨ ਮੰਤਰੀ (ਮੰਤਰੀ ਮੰਡਲ) ਦੀ ਰਬੜ ਮੋਹਰ ਹੁੰਦਾ ਹੈ ਭਾਵ ਉਹ ਉਸਦੇ ਫੈਸਲਿਆਂ ਨੂੰ ਲਾਗੂ ਕਰਨ ‘ਤੇ ਮੋਹਰ ਲਾਉਂਦਾ ਹੈ। ਐਮਰਜੈਂਸੀ ਤੇ ਨੀਲਾ ਤਾਰਾ ਅਪ੍ਰੇਸ਼ਨ ਸਮੇਂ ਪ੍ਰਧਾਨ ਮੰਤਰੀ ਵਲੋਂ ਸਿਰਫ ਪ੍ਰਵਾਨਗੀ ਲਈ ਗਈ ਇਕ ਰਸਮ ਸੀ। ਰਾਸ਼ਟਰਪਤੀ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਕੌਮੀ ਝੰਡਾ ਲਹਿਰਾਇਆ ਜਾਂਦਾ।
ਇਸ ਦੀ ਪੰਜ ਸਾਲ ਬਾਅਦ ਚੋਣ ਜੁਲਾਈ ਦੇ ਅੱਧ ਵਿਚ ਸ਼ੁਰੂ ਹੋ ਜਾਂਦੀ ਹੈ। ਚੋਣ ਵਿਚ ਦੋਵਾਂ ਸਦਨਾਂ ਦੇ ਚੁਣੇ ਮੈਂਬਰ ਤੇ ਦਿੱਲੀ, ਕੇਂਦਰੀ ਪ੍ਰਸਾਸ਼ਿਤ ਰਾਜਾਂ ਸਮੇਤ ਸਾਰੇ ਰਾਜਾਂ ਦੇ ਐਮ ਐਲ ਏ ਹਿੱਸਾ ਲੈਂਦੇ ਹਨ। ਸੰਸਦ ਜਾਂ ਕਿਸੇ ਰਾਜ ਦੀ ਅਸੈਂਬਲੀ ਦੇ ਨਾਮਜ਼ਦ ਮੈਂਬਰ ਹਿੱਸਾ ਨਹੀਂ ਲੈ ਸਕਦੇ।

2017 ਵਿੱਚ ਕੁੱਲ ਵੋਟਰ 4896 (ਲੋਕ ਸਭਾ ਮੈਂਬਰ 543+ਰਾਜ ਸਭਾ ਮੈਂਬਰ 232+31 ਵਿਧਾਨ ਸਭਾਵਾਂ ਦੇ ਸਾਰੇ ਐਮ ਐਲ ਏ 4120) ਸਨ। ਐਮ ਐਲ ਏ ਦੀ ਵੋਟ ਦੇ ਮੁੱਲ ਦਾ ਫਾਰਮੁਲਾ :- ਰਾਜ ਦੀ ਕੁਲ ਅਬਾਦੀ ÷ 1000×ਰਾਜ ਦੇ ਐਮ ਐਲ ਦੀ ਕੁਲ ਗਿਣਤੀ। ਹਰ ਸੰਸਦ ਮੈਂਬਰ ਦੀ ਵੋਟ ਦਾ ਮੁੱਲ = ਸਾਰੇ ਐਮ ਐਲ ਏ ਦਾ ਕੁੱਲ ਵੋਟ ਮੁੱਲ÷ਸੰਸਦ ਦੇ ਕੁਲ ਮੈਂਬਰ।

- Advertisement -

ਇਹ ਵੋਟ ਗੁਪਤ ਰੂਪ ਵਿੱਚ ਕਰਵਾਈ ਜਾਂਦੀ ਹੈ। ਪੰਜਾਬ ਵਿੱਚ ਇਸ ਚੋਣ ਦੌਰਾਨ ਇਕ ਐਮ ਐਲ ਏ ਦੀ ਕੀਮਤ 116 ਤੇ ਐਮ ਪੀ ਦੀ 708 ਸੀ। ਕਾਂਗਰਸ ਦੇ 77 ਐਮ ਐਲ ਏ ×116=8932, ਆਪ 20=2320 ਐਲ ਆਈ ਪੀ 2=232, ਅਕਾਲੀ ਦਲ 15=1740 ਤੇ ਬੀ ਜੇ ਪੀ 3=348। ਐਮ ਪੀ ਕਾਂਗਰਸ 3×708=2124, ਆਪ 4= 2832, ਅਕਾਲੀ ਦਲ 4=2832,ਬੀ ਜੇ ਪੀ 1=708,1 ਖਾਲੀ। ਰਾਜ ਸਭਾ ਕਾਂਗਰਸ 3=2124,ਅਕਾਲੀ ਦਲ 3 =2124, ਬੀ ਜੇ ਪੀ ਇਕ=708।

ਇਸ ਵਾਰ ਬਹੁਤ ਸਾਰੇ ਮੈਂਬਰਾਂ ਨੇ ਆਪਣੀ ਪਾਰਟੀ ਦੀ ਸੋਚ ਦੇ ਖਿਲਾਫ ਵੋਟ ਪਾਈ। ਇਹ ਵੀ ਵੇਖਣ ਵਿੱਚ ਆਇਆ ਕਿ ਕਈ ਐਮ ਪੀ ਤੇ ਐਮ ਐਲ ਏ ਦੀਆਂ ਵੋਟਾਂ ਰੱਦ ਹੋ ਗਈਆਂ। ਤਿੰਨ ਐਮ ਪੀ ਤੇ ਕੁਝ ਐਮ ਐਲ ਏ ਨੇ ਵੋਟ ਹੀ ਨਹੀ ਪਾਈ ਸੀ। ਜੁਲਾਈ ਅੱਧ ਵਿੱਚ ਚੋਣ ਹੁੰਦੀ ਹੈ, ਹਰ ਵਾਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ 25 ਜੁਲਾਈ ਨੂੰ ਸਹੁੰ ਚੁਕਾਈ ਜਾਂਦੀ ਹੈ।

ਹੁਣ ਤਕ ਰਹੇ ਰਾਸ਼ਟਰਪਤੀ (1) ਡਾ ਰਜਿੰਦਰ ਪ੍ਰਸ਼ਾਦਿ 26-1-1950 ਤੋਂ 13-5-1962 (2) ਡਾ ਸਰਵਪੱਲੀ ਰਾਧਾ ਕ੍ਰਿਸ਼ਨ 13-5-1962-13-5-1967 (3) ਡਾ ਜ਼ਾਕਿਰ ਹੁਸੈਨ 13-5-1967 ਤੋਂ 3 ਮਈ 1969 ਨੂੰ ਦਫਤਰ ਵਿਚ ਹੀ ਦੇਹਾਂਤ। (4) ਵੀ ਵੀ ਗਿਰੀ 3-5-1969 ਤੋਂ 24-8-1969 ਤਕ ਕਾਰਜਕਾਰੀ ਤੇ ਫਿਰ 24-8-1974 ਤਕ (5) ਡਾ ਫਖਰੂਦੀਨ ਅਲੀ ਅਹਿਮਦ 24-8-1974 ਤੋਂ 11-2-1977 (6) ਨੀਲਮ ਸੰਜੀਵਾ ਰੈਡੀ 25-7-1977 ਤੋਂ 25-7-1982 (7) ਗਿਆਨੀ ਜ਼ੈਲ ਸਿੰਘ 25-7-1982 ਤੋਂ 25-7-1987 (8) ਆਰ ਵੈਂਕਟਾਰਮਨ 25-7-1982-25-7-1992 (9) ਡਾ ਸ਼ੰਕਰ ਦਿਆਲ ਸ਼ਰਮਾ 25-7-1992 ਤੋਂ 25-7-1997 (10) ਕੇ ਆਰ ਨਰਾਇਨਣ 25-7-1997 ਤੋਂ 25-7-2002 (11) ਡਾ. ਏ ਪੀ ਜੇ ਅਬਦੁਲ ਕਲਾਮ 25-7-2002 ਤੋਂ 25-7-2007 (12) ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ 25-7-2007 ਤੋਂ 2012 (13) ਪ੍ਰਣਬ ਮੁਖਰਜੀ 25-7-2012 ਤੋਂ 25-7-2017 (14) ਰਾਮਨਾਥ ਕੋਵਿੰਦ ਜੋ ਕਾਨਪੁਰ ਤੋਂ ਹਨ। ਉਹ 25-7-2017 ਤੋਂ ਮੌਜੂਦਾ ਰਾਸ਼ਟਰਪਤੀ ਹਨ। ਅਗਲੀ ਚੋਣ ਜੁਲਾਈ 2022 ਵਿੱਚ ਚੋਣ ਹੋਵੇਗੀ।

Share this Article
Leave a comment