ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ: ਜੈਨੇਰਿਕ ਦਵਾਈਆਂ ‘ਤੇ ਲੱਗੇਗਾ ਭਾਰੀ ਟੈਕਸ, ਭਾਰਤੀ ਫਾਰਮਾ ਸੈਕਟਰ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ!

Global Team
3 Min Read

ਵਾਸ਼ਿੰਗਟਨ : ਅਮਰੀਕਾ ਅਜਿਹਾ ਫ਼ੈਸਲਾ ਲੈਣ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਭਾਰਤ ‘ਤੇ ਪਵੇਗਾ। ਅਮਰੀਕਾ ਨੇ ਅਗਸਤ 2028 ਤੋਂ ਅਮਰੀਕਾ ਵਿੱਚ ਦਰਾਮਦ ਕੀਤੀਆਂ ਜਾਣ ਵਾਲੀਆਂ ਜੈਨੇਰਿਕ ਦਵਾਈਆਂ ‘ਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਨੁਸਾਰ, ਉਨ੍ਹਾਂ ਦੇ ਇਸ ਕਦਮ ਦਾ ਮਕਸਦ ਅਜਿਹੀਆਂ ਫਾਰਮਾਸਿਊਟੀਕਲ ਦਵਾਈਆਂ ਦਾ ਉਤਪਾਦਨ ਅਮਰੀਕਾ ਵਿੱਚ ਹੀ ਸ਼ੁਰੂ ਕਰਨਾ ਹੈ। ਪਰ ਇਸ ਕਦਮ ਦਾ ਅਸਰ ਭਾਰਤ ‘ਤੇ ਪੈਣ ਦੀ ਸੰਭਾਵਨਾ ਹੈ, ਜੋ ਅਮਰੀਕਾ ਨੂੰ ਜੈਨੇਰਿਕ ਦਵਾਈਆਂ ਦਾ ਸਭ ਤੋਂ ਵੱਡਾ ਐਕਸਪੋਰਟਰ ਹੈ।

ਆਪਣੇ ‘ਟਰੂਥ ਸੋਸ਼ਲ’ ਪਲੇਟਫਾਰਮ ‘ਤੇ ਟਰੰਪ ਨੇ ਕਿਹਾ ਕਿ ਇਹ ਪੜਾਅਵਾਰ ਟੈਰਿਫ ਪਲਾਨ 1 ਅਗਸਤ ਤੋਂ ਲਾਗੂ ਹੋਵੇਗਾ। ਸ਼ੁਰੂਆਤੀ ਦੋ ਸਾਲਾਂ ਤੱਕ ਯਾਨੀ 2026 ਤੋਂ 2028 ਤੱਕ ਅਮਰੀਕਾ ਵਿੱਚ ਆਉਣ ਵਾਲੀਆਂ ਸਾਰੀਆਂ ਜੈਨੇਰਿਕ ਦਵਾਈਆਂ ‘ਤੇ ਜ਼ੀਰੋ ਪ੍ਰਤੀਸ਼ਤ ਟੈਰਿਫ ਰਹੇਗਾ। ਉਨ੍ਹਾਂ ਕਿਹਾ ਕਿ ਤੀਜੇ ਸਾਲ ਵਿੱਚ ਯਾਨੀ 2028 ਤੋਂ ਬਾਅਦ ਟੈਰਿਫ ਵਧਾ ਕੇ 100% ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਇਹ 200% ਹੋ ਜਾਵੇਗਾ।

ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ, “1 ਅਗਸਤ, 2026 ਤੋਂ ਅਮਰੀਕਾ ਵਿੱਚ ਆਉਣ ਵਾਲੀਆਂ ਸਾਰੀਆਂ ਜੈਨੇਰਿਕ ਦਵਾਈਆਂ ‘ਤੇ ਦੋ ਸਾਲਾਂ ਤੱਕ ਜ਼ੀਰੋ ਪ੍ਰਤੀਸ਼ਤ ਟੈਰਿਫ ਰਹੇਗਾ। ਇਸ ਤੋਂ ਬਾਅਦ, ਇੱਕ ਸਾਲ ਲਈ ਟੈਰਿਫ ਵਧਾ ਕੇ 100 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ ਅਤੇ ਫਿਰ 200 ਪ੍ਰਤੀਸ਼ਤ ਹੋ ਜਾਵੇਗਾ।”

ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਜੈਨੇਰਿਕ ਫਾਰਮਾਸਿਊਟੀਕਲ ਪ੍ਰੋਡਕਸ਼ਨ ਨੂੰ ਅਮਰੀਕਾ ਵਿੱਚ ਵਾਪਸ ਲਿਆਉਣ ਲਈ ਕੀਤਾ ਜਾ ਰਹਾ ਹੈ। ਜੋ ਕੰਪਨੀਆਂ ਮਿਥੇ ਸਮੇਂ ਦੇ ਅੰਦਰ ਪਲਾਂਟ ਅਤੇ ਉਪਕਰਣ ਨਹੀਂ ਬਣਾਉਣਗੀਆਂ, ਉਨ੍ਹਾਂ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਨੀਤੀ ਦਾ ਮਕਸਦ ਅਮਰੀਕੀ ਲੋਕਾਂ ਦੀ ਸੁਰੱਖਿਆ ਕਰਨਾ ਹੈ। ਉਨ੍ਹਾਂ ਕਿਹਾ, “ਪੇਟੈਂਟਡ, ਬ੍ਰਾਂਡਡ ਜਾਂ ਇਨੋਵੇਟਿਵ ਦਵਾਈਆਂ ‘ਤੇ ਜੋ ਨੀਤੀ ਹੁਣ ਲਾਗੂ ਹੈ ਅਤੇ ਬਹੁਤ ਸਫਲ ਰਹੀ ਹੈ, ਉਹ ਅਜਿਹੀ ਹੀ ਬਣੀ ਰਹੇਗੀ।”

ਦੱਸ ਦਈਏ ਕਿ ਭਾਰਤ ਨੂੰ ਅਕਸਰ ‘ਫ਼ਾਰਮੇਸੀ ਆਫ਼ ਦ ਵਰਲਡ’ ਕਿਹਾ ਜਾਂਦਾ ਹੈ ਕਿਉਂਕਿ ਇਹ ਦੁਨੀਆ ਭਰ ਦੇ ਦੇਸ਼ਾਂ ਨੂੰ ਜੈਨੇਰਿਕ ਦਵਾਈਆਂ ਦੀ ਸਪਲਾਈ ਕਰਦਾ ਹੈ। ‘ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ’ ਦੀ ਇੱਕ ਰਿਪੋਰਟ ਅਨੁਸਾਰ, 2025 ਵਿੱਚ ਭਾਰਤ ਨੇ ਅਮਰੀਕਾ ਨੂੰ 9.7 ਅਰਬ ਡਾਲਰ ਦੀਆਂ ਫਾਰਮਾਸਿਊਟੀਕਲ ਦਵਾਈਆਂ ਐਕਸਪੋਰਟ (ਕੀਤੀਆਂ। ਇਹ ਭਾਰਤ ਦੇ ਕੁੱਲ 25.8 ਅਰਬ ਡਾਲਰ ਦੇ ਗਲੋਬਲ ਫਾਰਮਾ ਐਕਸਪੋਰਟ ਦਾ 38 ਪ੍ਰਤੀਸ਼ਤ ਸੀ। ਭਾਰਤੀ ਜੈਨੇਰਿਕ ਦਵਾਈਆਂ ਅਮਰੀਕਾ ਵਿੱਚ ਹਾਈਪਰਟੈਨਸ਼ਨ , ਡਾਇਬਟੀਜ਼ ਕੈਂਸਰ, ਛੂਤ ਦੀਆਂ ਬੀਮਾਰੀਆਂ ਅਤੇ ਮਾਨਸਿਕ ਸਿਹਤ ਦੇ ਇਲਾਜ ਲਈ ਵੱਡੇ ਪੱਧਰ ‘ਤੇ ਵਰਤੀਆਂ ਜਾਂਦੀਆਂ ਹਨ।

ਭਾਰਤ ਤੋਂ ਅਮਰੀਕਾ ਭੇਜੀਆਂ ਜਾਣ ਵਾਲੀਆਂ ਜੈਨੇਰਿਕ ਦਵਾਈਆਂ ਦੀ ਵਰਤੋਂ ਵੱਡੀ ਗਿਣਤੀ ਵਿੱਚ ਮਰੀਜ਼ ਕਰਦੇ ਹਨ। ਇਨ੍ਹਾਂ ਦਵਾਈਆਂ ਦੀ ਕੀਮਤ ਘੱਟ ਹੋਣ ਕਰਕੇ ਅਮਰੀਕਾ ਵਿੱਚ ਵੀ ਇਨ੍ਹਾਂ ਦੀ ਕਾਫ਼ੀ ਮੰਗ ਰਹਿੰਦੀ ਹੈ। ਜੇਕਰ ਇਨ੍ਹਾਂ ਦਵਾਈਆਂ ‘ਤੇ 100 ਤੋਂ 200 ਫ਼ੀਸਦੀ ਤੱਕ ਟੈਰਿਫ ਲੱਗਦਾ ਹੈ, ਤਾਂ ਇਨ੍ਹਾਂ ਦੀ ਕੀਮਤ ਵਧ ਸਕਦੀ ਹੈ।

Share This Article
Leave a Comment