ਰਾਸ਼ਟਰਪਤੀ ਟਰੰਪ ਦਾ ਦਾਅਵਾ, ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਅਗਲੇ ਦੋ ਹਫ਼ਤਿਆਂ ‘ਚ ਦੇਵਾਂਗੇ ਵੱਡੀ ਖੁਸ਼ਖ਼ਬਰੀ

TeamGlobalPunjab
2 Min Read

ਵਾਸ਼ਿੰਗਨ : ਕੋਰੋਨਾ ਮਹਾਮਾਰੀ ਨਾਲ ਅਮਰੀਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ‘ਚ ਹੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਗਲੇ ਦੋ ਹਫ਼ਤੇ ਦੇ ਅੰਦਰ-ਅੰਦਰ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਚੰਗੀ ਖ਼ਬਰ ਦੇਵੇਗਾ। ਟਰੰਪ ਨੇ ਪ੍ਰੈਸ ਕਾਨਫਰੰਸ ‘ਚ ਕਿਹਾ, “ਕੋਵਿਡ-19 ਦੇ ਇਲਾਜ ਦੇ ਸਬੰਧ ‘ਚ…ਮੈਨੂੰ ਲੱਗਦਾ ਕਿ ਅਗਲੇ ਦੋ ਹਫ਼ਤਿਆਂ ‘ਚ ਸਾਡੇ ਕੋਲ ਕਹਿਣ ਲਈ ਸੱਚੀ ‘ਚ ਕੁਝ ਬਹੁਤ ਚੰਗੀ ਖ਼ਬਰ ਹੋਵੇਗੀ।” ਅਗਲੇ ਦੋ ਹਫ਼ਤਿਆਂ ਵਿਚ ਕੁਝ ਵੱਡੇ ਐਲਾਨ ਹੋਣਗੇ।

ਇਸ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਕਿਹਾ, “ਮੈਂ ਸਾਰੇ ਅਮਰੀਕੀ ਨਾਗਰਿਕਾਂ ‘ਤੇ ਵਿਸ਼ਵਾਸ ਕਰਦਾ ਹਾਂ ਅਤੇ ਸਾਰੇ ਨਾਗਰਿਕਾਂ ਨੂੰ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨ, ਸਵੱਛਤਾ ਕਾਇਮ ਰੱਖਣ, ਭੀੜ ਵਾਲੇ ਇਲਾਕਿਆਂ ਅਤੇ ਬੀਅਰ ਬਾਰਾਂ ਤੋਂ ਦੂਰੀ ਬਣਾਈ ਰੱਖਣ ਅਤੇ ਜਦੋਂ ਉਚਿਤ ਹੋਵੇ ਤਾਂ ਮਾਸਕ ਜ਼ਰੂਰ ਪਾਓ।” ਟਰੰਪ ਨੇ ਇਹ ਗੱਲ ਉੱਤਰੀ ਕੈਰੋਲਿਨਾ ਦੇ ਫੁਜੀਫਿਲਮ ਪਲਾਂਟ ਦੇ ਦੌਰੇ ਦੌਰਾਨ ਕਹੀ, ਜਿਥੇ ਕੋਰੋਨਾ ਵੈਕਸੀਨ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਸਮੇਂ ਦੌਰਾਨ ਡੋਨਾਲਡ ਟਰੰਪ ਇੱਕ ਵਾਰ ਫਿਰ ਮਾਸਕ ਪਹਿਨੇ ਨਜ਼ਰ ਆਏ।

ਇਸ ਤੋਂ ਪਹਿਲਾਂ ਸੋਮਵਾਰ ‘ਨੈਸ਼ਨਲ ਇੰਸਟੀਟਿਊਟ ਆਫ ਹੈਲਥ’ ਨੇ ਇਕ ਪ੍ਰੈਸ ਰਿਲੀਜ਼ ‘ਚ ਕਿਹਾ ਕਿ ਅਮਰੀਕੀ ਵਿਗਿਆਨੀਆਂ ਨੇ ਬਾਇਓਟੈਕਨਾਲੋਜੀ ਕੰਪਨੀ ਮੌਡਰਨ ਵੱਲੋਂ ਵਿਕਸਿਤ ਸੰਭਾਵਿਤ ਕੋਵਿਡ-19 ਵੈਕਸੀਨ ਦੇ ਤੀਜੇ ਗੇੜ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਇੰਸਟੀਟਿਊਟ ਆਫ ਹੈਲਥ ਦੀ ਯੋਜਨਾ ਕਰੀਬ 30,000 ਵਾਲੰਟੀਅਰਸ ‘ਤੇ ਵੈਕਸੀਨ ਟ੍ਰਾਇਲ ਕਰਨ ਦੀ ਹੈ।

Share this Article
Leave a comment