ਪ੍ਰਧਾਨ ਮੰਤਰੀ ਨੇ ਪਿੰਡਾਂ ‘ਚ ਕੋਰੋਨਾ ਟੈਸਟ ਵਧਾਉਣ ਦੇ ਦਿੱਤੇ ਨਿਰਦੇਸ਼

TeamGlobalPunjab
2 Min Read

ਨਵੀਂ ਦਿੱਲੀ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਹਾਲਾਤ ਅਤੇ ਵੈਕਸੀਨੇਸ਼ਨ ਦੇ ਮੁੱਦੇ ‘ਤੇ ਚਰਚਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਸ਼ਨਿਚਰਵਾਰ ਨੂੰ ਹਾਈ ਲੈਵਲ ਬੈਠਕ ਹੋਈ। ਇਸ ਦੌਰਾਨ ਕੁਝ ਕੈਬਿਨੇਟ ਮੰਤਰੀ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਰਹੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹਨਾਂ ਥਾਵਾਂ ਤੋਂ ਕੋਰੋਨਾ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਕੋਵਿਡ ਟੈਸਟਿੰਗ ਵਧਾਈ ਜਾਵੇ । ਉਹਨਾਂ ਪਿੰਡਾਂ ਤੋਂ ਕੋਰੋਨਾ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ‘ਤੇ ਵੀ ਚਿੰਤਾ ਜ਼ਾਹਰ ਕੀਤੀ । ਪੀਐਮ ਨੇ ਨਿਰਦੇਸ਼ ਦਿੱਤਾ ਕਿ ਪਿੰਡਾਂ ਵਿੱਚ ਘਰ-ਘਰ ਜਾ ਕੇ ਟੈਸਟਿੰਗ ਹੋਵੇ ਅਤੇ ਸਰਵਿਲਾਂਸ ਦੀ ਵਿਵਸਥਾ ਹੋਣੀ ਚਾਹੀਦੀ ਹੈ।

- Advertisement -

ਬੈਠਕ ਵਿੱਚ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਜਾਂਚ ਟੈਸਟ ਦੀ ਰਫਤਾਰ ਤੇਜ਼ ਕਰ ਦਿੱਤੀ ਗਈ ਹੈ। ਮਾਰਚ ਮਹੀਨੇ ਵਿੱਚ ਇੱਕ ਹਫ਼ਤੇ ਦੌਰਾਨ 50 ਲੱਖ ਕੋਰੋਨਾ ਟੈਸਟ ਹੁੰਦੇ ਸਨ ਜਿਹੜੇ ਹੁਣ ਵਧਾ ਕੇ 1.3 ਕਰੋੜ ਪ੍ਰਤੀ ਹਫ਼ਤੇ ਕਰ ਦਿੱਤੇ ਗਏ ਹਨ।

ਬੈਠਕ ‘ਚ ਪ੍ਰਧਾਨ ਮੰਤਰੀ ਨੇ ਵੈਂਟੀਲੇਟਰ ਨੂੰ ਲੈ ਕੇ ਕੁਝ ਸੂਬਿਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿਉਂਕਿ ਕਈ ਸੂਬਿਆਂ ਦੇ ਸਟੋਰੇਜ਼ ‘ਚ ਅਜਿਹੇ ਵੈਂਟੀਲੇਟਰ ਪਏ ਹਨ ਜਿਸ ਦਾ ਇਸਤੇਮਾਲ ਹੁਣ ਤਕ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਤੁਰੰਤ ਇਨ੍ਹਾਂ ਵੈਂਟੀਲੇਟਰ ਨੂੰ ਇੰਸਟਾਲ ਕਰਨ ਦਾ ਨਿਰਦੇਸ਼ ਦਿੱਤਾ।

ਪੀ.ਐੱਮ. ਨੇ ਕਿਹਾ, ‘100 ਸਾਲ ਬਾਅਦ ਆਈ ਇੰਨੀ ਭਿਆਨਕ ਮਹਾਮਾਰੀ ਕਦਮ-ਕਦਮ ‘ਤੇ ਦੁਨੀਆ ਦੀ ਪ੍ਰੀਖਿਆ ਲੈ ਰਹੀ ਹੈ। ਸਾਡੇ ਸਾਹਮਣੇ ਇਕ ਖ਼ਤਰਨਾਕ ਦੁਸ਼ਮਣ ਹੈ।’

 ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ। ਇਸ ਲਈ ਜਦੋਂ ਵੀ ਤੁਹਾਡੀ ਵਾਰੀ ਆਏ ਤਾਂ ਵੈਕਸੀਨ ਜ਼ਰੂਰ ਲਓ।

 

- Advertisement -

 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਪ੍ਰਧਾਨ ਮੰਤਰੀ ਨੇ ਆਕਸੀਜਨ ਤੇ ਦਵਾਈਆਂ ਦੇ ਸਪਲਾਈ ਤੇ ਉਪਲੱਬਧਤਾ ਦੀ ਸਮੀਖਿਆ ਲਈ ਬੈਠਕ ਕੀਤੀ ਸੀ। ਇਸ ਸਮੇਂ ਦੇਸ਼ ‘ਚ ਵੈਕਸੀਨੇਸ਼ਨ ਦਾ ਤੀਜਾ ਫੇਜ਼ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ, ਸ਼ੁੱਕਰਵਾਰ ਤਕ ਵੈਕਸੀਨੇਸ਼ਨ ਦੀ ਕੁੱਲ 18 ਕਰੋੜ 4ਲੱਖ 29ਹਜਾਰ 261 ਖੁਰਾਕ ਦਿੱਤੀ ਜਾ ਚੁੱਕੀ ਹੈ।

Share this Article
Leave a comment