ਲੰਦਨ : ਆਕਸਫੋਰਡ ਯੂਨੀਵਰਸਿਟੀ ‘ਚ ਪੜ੍ਹਾਈ ਕਰ ਰਹੀ ਪੰਜਾਬਣ ਮੁਟਿਆਰ ਨੂੰ ਇੰਟਰਨੈਸ਼ਨਲ ਡਾਇਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਯੂਨੀਵਰਸਿਟੀ ‘ਚ ਪੜ੍ਹਾਈ ਦੌਰਾਨ ਨੌਜਵਾਨਾਂ ਦੇ ਵਿਕਾਸ ਦੇ ਖੇਤਰ ‘ਚ ਯੋਗਦਾਨ ਪਾਉਣ ਲਈ ਪ੍ਰਤਿਸ਼ਠਾ ਨੂੰ ਡਾਇਨਾ ਐਵਾਰਡ ਲਈ ਚੁਣਿਆ ਗਿਆ। ਪ੍ਰਤਿਸ਼ਠਾ ਯੂਨੀਵਰਸਿਟੀ ‘ਚ ਮਾਸਟਰ ਇਨ ਪਬਲਿਕ ਪਾਲਿਸੀ ਦੀ ਪੜ੍ਹਾਈ ਕਰ ਰਹੀ ਹੈ।
ਪ੍ਰਤਿਸ਼ਠਾ ਨੇ ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ, ‘ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਵਿਕਾਸ ਦੇ ਖੇਤਰ ‘ਚ ਯੋਗਦਾਨ ਪਾਉਣ ਲਈ ਮੈਨੂੰ ਸਨਮਾਨਿਤ ਕੀਤਾ ਗਿਆ ਹੈ।’ ਪ੍ਰਤੀਸ਼ਠਾ ਨੇ ਕਿਹਾ ਕਿ ਮੈਨੂੰ ਡਾਇਨਾ ਅਵਾਰਡ ਲਈ ਚੁਣਿਆ ਗਿਆ, ਜੋ ਰਾਜਕੁਮਾਰੀ ਡਾਇਨਾ ਦੀ ਵਿਰਾਸਤ ਨੂੰ ਜਾਰੀ ਰੱਖਣ ਲਈ ਸਥਾਪਤ ਕੀਤਾ ਗਿਆ ਸੀ। ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਇਹ ਮਾਣ ਪ੍ਰਾਪਤ ਹੋਇਆ।
I am beyond honoured to share that I have been awarded with the highest accolade a young person can achieve for social action – The Diana Award, which is established to continue the legacy of Princess Diana. I am supremely grateful that my work is recognised by @DianaAward ! 1/3 pic.twitter.com/c2gIN8Z8fg
— Pratishtha Deveshwar (@iiampratishtha) June 29, 2021
I’m grateful to people who have been an incredible part of my journey and have supported me through unconventional choices I made,without doubting my abilities.
This is not for me but for every person who has reached out to me seeking support, giving me an opportunity to help!3/3 pic.twitter.com/XX321UGZXi
— Pratishtha Deveshwar (@iiampratishtha) June 29, 2021
Earlier this month , I had the incredible honour of meeting HRH Prince Charles, who commended my achievements so far and encouraged me to keep striving for success!
I am grateful to be the recipient of The Diana Award and thank every person supporting my journey! ❤️ pic.twitter.com/HdLdg1lTUW
— Pratishtha Deveshwar (@iiampratishtha) June 29, 2021
ਹੁਸ਼ਿਆਰਪੁਰ ਦੇ ਡੀਐਸਪੀ ਮਨੀਸ਼ ਕੁਮਾਰ ਸ਼ਰਮਾ ਦੀ ਧੀ ਪ੍ਰਤਿਸ਼ਠਾ ਜੁਲਾਈ 2020 ‘ਚ ਵੀਹਲਚੇਅਰ ‘ਤੇ ਹੋਣ ਦੇ ਬਾਵਜੂਦ ਆਕਸਫੋਰਡ ਯੂਨੀਵਰਸਿਟੀ ‘ਚ ਪੜ੍ਹਾਈ ਕਰਨ ਗਈ ਸੀ। ਪ੍ਰਤਸ਼ਿਠਾ ਜਦੋਂ 13 ਸਾਲ ਦੀ ਸੀ ਤਾਂ ਇੱਕ ਸੜਕ ਹਾਦਸੇ ‘ਚ ਉਨ੍ਹਾਂ ਦੀ ਰੀੜ ਦੀ ਹੱਡੀ ‘ਤੇ ਸੱਟ ਲੱਗ ਗਈ ਸੀ। ਜਿਸ ਤੋਂ ਬਾਅਦ ਉਹ ਚਲ ਫਿਰ ਨਹੀਂ ਸਕੀ ਤੇ ਉਦੋਂ ਤੋਂ ਉਹ ਵਹੀਲ ਚੇਅਰ ‘ਤੇ ਹੈ।