ਗੁਰਦਾਸਪੁਰ- ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਹੈ ਕਿ ਬਰਡ ਫਲੂ ਦੇ ਚਲਦੇ ਪੂਰੇ ਪੰਜਾਬ ‘ਚ ਅਲਰਟ ਹੈ ਤੇ ਵਿਸ਼ੇਸ ਤੌਰ ‘ਤੇ ਪੰਜਾਬ ‘ਚ ਕਿਸੇ ਵੀ ਤਰ੍ਹਾਂ ਹੋਰਨਾਂ ਸੂਬਿਆਂ ‘ਚੋ ਮੀਟ ਤੇ ਪੋਲਟਰੀ ਦੇ ਆਉਣ ‘ਤੇ ਰੋਕ ਲਗਾ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਬਾਜਵਾ ਨੇ ਦੱਸਿਆ ਕਿ ਹੁਣ ਤੱਕ ਪੰਜਾਬ ‘ਚ ਬਰਡ ਫਲੂ ਦਾ ਇਕ ਵੀ ਮਾਮਲਾ ਸਾਮਣੇ ਨਹੀਂ ਆਇਆ ਹੈ ਤੇ ਅਜਿਹਾ ਨਾ ਹੋਵੇ ਇਸ ਲਈ ਪੰਜਾਬ ‘ਚ ਹਰ ਤਰ੍ਹਾਂ ਨਿਗਰਾਨੀ ਦੇ ਆਦੇਸ਼ ਜਾਰੀ ਕਰਦੇ ਅਲਰਟ ਜਾਰੀ ਹੈ। ਬਾਜਵਾ ਨੇ ਕਿਹਾ ਕਿ ਇਹ ਪੰਛੀਆਂ ਨਾਲ ਸੰਬੰਧਿਤ ਬਿਮਾਰੀ ਹੈ,ਤੇ ਇਨਸਾਨਾਂ ਨੂੰ ਕੋਈ ਖਤਰਾ ਨਹੀਂ।
ਇਸਤੋਂ ਇਲਾਵਾ ਕਿਸਾਨੀ ਅੰਦੋਲਨ ਬਾਰੇ ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ ਦੀ ਸਥਿਤੀ ਸਪਸ਼ਟ ਕਰਦੇ ਹੋਏ ਮੰਤਰੀ ਬਾਜਵਾ ਨੇ ਕਿਹਾ ਕਿ ਪਹਿਲਾ ਵੀ ਕਿਸਾਨਾਂ ਦੇ ਹੱਕ ‘ਚ ਵਿਧਾਨ ਸਭਾ ਪੰਜਾਬ ‘ਚ ਫੈਸਲਾ ਲਿਆ ਸੀ ਤੇ ਅੱਗੇ ਵੀ ਕਿਸਾਨਾਂ ਦੇ ਨਾਲ ਹਨ, ਪਰ ਪੂਰਾ ਹੱਲ ਉਦੋਂ ਹੀ ਹੋ ਸਕਦਾ ਹੈ ਜਦੋ ਕੇਂਦਰ ਖੇਤੀ ਕਾਨੂੰਨ ਵਾਪਿਸ ਲਵੇਗੀ।