Breaking News

ਪੰਜਾਬ ‘ਚ ਹੋਰਨਾਂ ਸੂਬਿਆਂ ਤੋਂ ਨਹੀਂ ਆਵੇਗਾ ਪੋਲਟਰੀ ਮੀਟ

ਗੁਰਦਾਸਪੁਰ- ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਹੈ ਕਿ ਬਰਡ ਫਲੂ ਦੇ ਚਲਦੇ ਪੂਰੇ ਪੰਜਾਬ ‘ਚ ਅਲਰਟ ਹੈ ਤੇ ਵਿਸ਼ੇਸ ਤੌਰ ‘ਤੇ ਪੰਜਾਬ ‘ਚ ਕਿਸੇ ਵੀ ਤਰ੍ਹਾਂ ਹੋਰਨਾਂ ਸੂਬਿਆਂ ‘ਚੋ ਮੀਟ ਤੇ ਪੋਲਟਰੀ ਦੇ ਆਉਣ ‘ਤੇ ਰੋਕ ਲਗਾ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਬਾਜਵਾ ਨੇ ਦੱਸਿਆ ਕਿ ਹੁਣ ਤੱਕ ਪੰਜਾਬ ‘ਚ ਬਰਡ ਫਲੂ ਦਾ ਇਕ ਵੀ ਮਾਮਲਾ ਸਾਮਣੇ ਨਹੀਂ ਆਇਆ ਹੈ ਤੇ ਅਜਿਹਾ ਨਾ ਹੋਵੇ ਇਸ ਲਈ ਪੰਜਾਬ ‘ਚ ਹਰ ਤਰ੍ਹਾਂ ਨਿਗਰਾਨੀ ਦੇ ਆਦੇਸ਼ ਜਾਰੀ ਕਰਦੇ ਅਲਰਟ ਜਾਰੀ ਹੈ। ਬਾਜਵਾ ਨੇ ਕਿਹਾ ਕਿ ਇਹ ਪੰਛੀਆਂ ਨਾਲ ਸੰਬੰਧਿਤ ਬਿਮਾਰੀ ਹੈ,ਤੇ ਇਨਸਾਨਾਂ ਨੂੰ ਕੋਈ ਖਤਰਾ ਨਹੀਂ।

ਇਸਤੋਂ ਇਲਾਵਾ ਕਿਸਾਨੀ ਅੰਦੋਲਨ ਬਾਰੇ ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ ਦੀ ਸਥਿਤੀ ਸਪਸ਼ਟ ਕਰਦੇ ਹੋਏ ਮੰਤਰੀ ਬਾਜਵਾ ਨੇ ਕਿਹਾ ਕਿ ਪਹਿਲਾ ਵੀ ਕਿਸਾਨਾਂ ਦੇ ਹੱਕ ‘ਚ ਵਿਧਾਨ ਸਭਾ ਪੰਜਾਬ ‘ਚ ਫੈਸਲਾ ਲਿਆ ਸੀ ਤੇ ਅੱਗੇ ਵੀ ਕਿਸਾਨਾਂ ਦੇ ਨਾਲ ਹਨ, ਪਰ ਪੂਰਾ ਹੱਲ ਉਦੋਂ ਹੀ ਹੋ ਸਕਦਾ ਹੈ ਜਦੋ ਕੇਂਦਰ ਖੇਤੀ ਕਾਨੂੰਨ ਵਾਪਿਸ ਲਵੇਗੀ।

Check Also

ਪਰੇਸ਼ ਰਾਵਲ ਦੀਆਂ ਵਧੀਆਂ ਮੁਸ਼ਕਿਲਾਂ, FIR ਹੋਈ ਦਰਜ, ਕੋਲਕਾਤਾ ਪੁਲਿਸ ਨੇ ਕੀਤਾ ਤਲਬ

ਨਿਊਜ਼ ਡੈਸਕ: ਬੰਗਾਲੀਆਂ ਤੇ ਰੋਹਿੰਗਿਆ ਦੇ ਖਿਲਾਫ ਟਿੱਪਣੀ ਕਰਨਾ ਬਾਲੀਵੁੱਡ ਅਦਾਕਾਰ ਪਰੇਸ਼ਾ ਰਾਵਲ ਨੂੰ ਮਹਿੰਗਾ …

Leave a Reply

Your email address will not be published. Required fields are marked *