ਨਵਜੋਤ ਸਿੰਘ ਸਿੱਧੂ ਦੇ ਲੱਗੇ ,‘ਗੁੰਮਸ਼ੁਦਾ’ ਹੋਣ ਦੇ ਪੋਸਟਰ, ਲੱਭਣ ਵਾਲੇ ਨੂੰ 50000 ਦਾ ਇਨਾਮ

TeamGlobalPunjab
1 Min Read

ਅੰਮ੍ਰਿਤਸਰ: ਕਾਂਗਰਸੀ ਨੇਤਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਵਿਧਾਨ ਸਭਾ ਖੇਤਰ ‘ਚ ਇਲਾਕਾ ਨਿਵਾਸੀਆਂ ਵਲੋਂ  ‘ਗੁੰਮਸ਼ੁਦਾ’ ਦੇ ਪੋਸਟਰ ਲਗਾਏ ਗਏ ਹਨ  ਅਤੇ ਲੱਭਣ ਵਾਲੇ ਲਈ 50,000 ਦਾ ਇਨਾਮ ਵੀ ਰੱਖਿਆ ਗਿਆ ਹੈ।ਉਨ੍ਹਾਂ ਦੇ ਹਲਕਾ ਨਿਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ  ਲੰਮੇ ਸਮੇਂ ਤੋਂ ਉਨ੍ਹਾਂ ਨੇ ਆਪਣੇ ਇਲਾਕਾ ਨਿਵਾਸੀਆਂ ਵੱਲ ਧਿਆਨ ਦੇਣਾ ਛੱਡ ਦਿੱਤਾ ਹੈ, ਉਹ ਤਾਂ ਜਿਵੇਂ ‘ਗਾਇਬ’ ਹੀ ਹੋ ਗਏ ਹਨ।

ਨਵਜੋਤ ਸਿੰਘ ਸਿੱਧੂ ਦੇ ਇਲਾਕੇ ਵਿੱਚ ਲੱਗੇ ਪੋਸਟਰਾਂ ਵਿੱਚ ”ਗੁੰਮਸ਼ੁਦਾ ਦੀ ਤਲਾਸ਼” ਲਿਖ ਕੇ ਸਿੱਧੂ ਦੀ ਫੋਟੋ ਲਗਾਈ ਗਈ ਹੈ। ਪੋਸਟਰ ‘ਚ ਲਿਖਿਆ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਲੱਭਣ ਵਾਲੇ 50 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ। ਇਹ ਪੋਸਟਰ NGO ਵਲੋਂ ਲਗਾਏ ਗਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਕੁਰਸੀ ਦੀ ਲੜਾਈ ‘ਚ ਇਲਾਕੇ ਨੂੰ ਭੁੱਲ ਗਿਆ ਹੈ।ਵੋਟਾਂ ਤੋਂ ਪਹਿਲਾਂ ਸਿੱਧੂ ਨੇ ਲੋਕਾਂ ਨੂੰ ਵੱਡੇ-ਵੱਡੇ ਵਾਅਦੇ ਕੀਤੇ ਸਨ। ਲੋਕ ਵਿਕਾਸ ਲਈ ਤਰਸ ਗਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਆਪਣੇ ਇਲਾਕੇ ਦੇ ਲੋਕਾਂ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ ਹੈ, ਜਿਸ ਕਰਕੇ ਉਨ੍ਹਾਂ ਦੇ ਗੁੰਮਸ਼ੁਦਾ ਦੇ ਪੋਸਟਰ ਲਗਾਏ ਜਾ ਰਹੇ ਹਨ।

 

https://youtu.be/Al00BUWjYFU

Share this Article
Leave a comment