ਇੰਗਲੈਂਡ ’ਚ ਡਿਗਰੀ ਪੂਰੀ ਕਰਨ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਮਿਲੇਗਾ 2 ਸਾਲ ਦਾ ਵਰਕ ਵੀਜ਼ਾ

TeamGlobalPunjab
2 Min Read

ਯੂਕੇ ਦੀ ਸਰਕਾਰ ਨੇ ਵੀਜ਼ਾ ਨੀਤੀ ‘ਚ ਬਦਲਾਅ ਕਰਨ ਦੀ ਯੋਜਨਾ ਬਣਾਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਬ੍ਰਿਟਿਸ਼ ਯੁਨਿਵਰਸਿਟੀ ‘ਚ ਪੜ੍ਹਾਈ ਕਰ ਰਹੇ ਪ੍ਰਵਾਸੀ ਵਿਦਿਆਰਥੀਆਂ ਲਈ ਵਰਕ ਵੀਜ਼ਾ ਦੋ ਸਾਲ ਤੱਕ ਵਧਾ ਸਕਦੀ ਹੈ।

ਇਸ ਦਾ ਸਿੱਧੇ ਤੌਰ ‘ਤੇ ਮਤਲਬ ਇਹੋ ਹੈ ਕਿ ਡਿਗਰੀ ਪੂਰੀ ਕਰਨ ਤੋਂ ਬਾਅਦ ਪ੍ਰਵਾਸੀ ਵਿਦਿਆਰਥੀਆਂ ਨੂੰ ਇੰਗਲੈਂਡ ’ਚ ਦੋ ਸਾਲਾਂ ਦਾ ਵਰਕ ਵੀਜ਼ਾ ਮਿਲੇਗਾ। ਇਸ ਨਾਲ ਯੂਕੇ ਵਿੱਚ ਆ ਕੇ ਪੜ੍ਹਾਈ ਕਰਨ ਵਾਲੇ ਪ੍ਰਵਾਸੀ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧਾ ਹੋਵੇਗਾ ਤੇ ਭਾਰਤੀ ਵਿਦਿਆਰਥੀਆਂ ਨੂੰ ਵੀ ਇਸ ਨਾਲ ਵੱਡਾ ਫਾਇਦਾ ਹੋਵੇਗਾ।


ਇਸ ਦਾ ਐਲਾਨ ਕਰਦੇ ਸਮੇਂ ਡਿਪਾਰਟਮੈਂਟ ਆਫ ਐਜੁਕੇਸ਼ਨ ਨੇ ਕਿਹਾ ਕਿ ਯੂਕੇ ਵਿੱਚ ਕਿੰਨੇ ਵਿਦੇਸ਼ੀ ਵਿਦਿਆਰਥੀ ਪੜ੍ਹ ਸਕਦੇ ਹਨ, ਇਸ ਦੀ ਕੋਈ ਗਿਣਤੀ ਨਹੀਂ ਹੈ। ਯੂਕੇ ਭਵਿੱਖ ‘ਚ ਜ਼ਿਆਦਾ ਤੋਂ ਜ਼ਿਆਦਾ ਵਿਦੇਸ਼ੀਆਂ ਨੂੰ ਆਪਣੇ ਇੱਥੇ ਪੜ੍ਹਨ ਲਈ ਆਕਰਸ਼ਿਤ ਕਰੇਗਾ। ਅੰਡਰਗਰੈਜੁਏਟ ਤੇ ਮਾਸਟਰ ਦੇ ਬੱਚਿਆਂ ਲਈ ਪੋਸਟ-ਸਟਡੀ ਲੀਵ ਪੀਰੀਅਡ ਛੇ ਮਹੀਂਨੇ ਤੱਕ ਵਧਾਇਆ ਜਾ ਸਕਦਾ ਹੈ ਤੇ ਡਾਕਟੋਰਲ ਵਿਦਿਆਰਥੀਆਂ ਲਈ ਇਹ ਮਿਆਦ ਇੱਕ ਸਾਲ ਤੱਕ ਵਧਾਈ ਜਾ ਸਕਦੀ ਹੈ। ਵੀਜ਼ਾ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਤੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਲਈ ਵੀ ਸਰਕਾਰ ਕਦਮ ਚੱਕ ਸਕਦੀ ਹੈ।

- Advertisement -

ਇੰਗਲੈਂਡ ਦੀ ਸਰਕਾਰ ਨੂੰ ਵੀ ਇੰਝ ਕੌਮਾਂਤਰੀ ਪੱਧਰ ਦੀਆਂ ਵਧੀਆ ਪ੍ਰਤਿਭਾਵਾਂ ਤੋਂ ਕੰਮ ਲੈਣ ਦਾ ਮੌਕਾ ਮਿਲੇਗਾ। ਕੁੱਲ ਮਿਲਾ ਕੇ ਭਾਰਤੀ ਵਿਦਿਆਰਥੀਆਂ ਨੂੰ ਇੰਗਲੈਂਡ ਦੀ ਇਸ ਨਵੀਂ ਯੋਜਨਾ ਦਾ ਸਭ ਤੋਂ ਵੱਧ ਪੁੱਜੇਗਾ ਕਿਉਂਕਿ ਯੂਰੋਪ ਤੋਂ ਇਲਾਵਾ ਹੋਰ ਦੇਸ਼ਾਂ ’ਚੋਂ ਕੌਮਾਂਤਰੀ ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਧ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੀ ਹੁੰਦੀ ਹੈ।

Share this Article
Leave a comment