ਦਿੱਲੀ ਵਿੱਚ CEC ਗਿਆਨੇਸ਼ ਕੁਮਾਰ ਖਿਲਾਫ ਸਿਆਸੀ ਹੰਗਾਮਾ,ਪੁਲਿਸ ਨੇ ਰਾਹੁਲ ਅਤੇ ਪ੍ਰਿਯੰਕਾ ਨੂੰ ਲਿਆ ਹਿਰਾਸਤ ਵਿੱਚ

Global Team
3 Min Read

ਨਿਊਜ਼ ਡੈਸਕ: ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਪ੍ਰਅੱਜ (ਮੰਗਲਵਾਰ, 6 ਅਕਤੂਬਰ), ਵਿਰੋਧੀ ਗਠਜੋੜ “ਇੰਡੀਆ ਬਲਾਕ” ਦਿੱਲੀ ਦੀਆਂ ਸੜਕਾਂ ‘ਤੇ ਉਤਰ ਆਇਆ। “ਇੰਡੀਆ ਬਲਾਕ” ਦੇ ਨੇਤਾ ਸੰਸਦ ਭਵਨ ਤੋਂ ਚੋਣ ਕਮਿਸ਼ਨ (ECI) ਹੈੱਡਕੁਆਰਟਰ ਤੱਕ ਮਾਰਚ ਕਰ ਰਹੇ ਹਨ। ਸਾਰੇ ਨੇਤਾ “ਮੇਰਾ ਵੋਟ ਬਚਾਓ” ਦੇ ਨਾਅਰੇ ਵਾਲੇ ਪੋਸਟਰ ਫੜੇ ਹੋਏ ਹਨ ਅਤੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

ਰਿਪੋਰਟਾਂ ਅਨੁਸਾਰ, ਮਾਰਚ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੰਸਦ ਮੈਂਬਰ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਅਤੇ ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਸਮੇਤ ਹੋਰ ਪ੍ਰਮੁੱਖ ਵਿਰੋਧੀ ਨੇਤਾ ਅਤੇ ਸੰਸਦ ਮੈਂਬਰ ਸ਼ਾਮਲ ਹਨ। ਇੰਡੀਆ ਬਲਾਕ ਨੇ 30 ਸਤੰਬਰ ਨੂੰ ਦਿੱਲੀ ਵਿੱਚ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਮਾਰਚ ਦਾ ਐਲਾਨ ਕੀਤਾ ਗਿਆ। ਮਾਰਚ ਤੋਂ ਪਹਿਲਾਂ, ਸਾਰੇ ਸੰਸਦ ਮੈਂਬਰ ਸਵੇਰੇ 10:30 ਵਜੇ ਸੰਸਦ ਭਵਨ ਦੇ ਮਕਰ ਦੁਆਰ ‘ਤੇ ਇਕੱਠੇ ਹੋਏ ਅਤੇ ਫਿਰ ਸ਼ੁਰੂ ਹੋਏ।

ਇਸ ਦੌਰਾਨ, ਪੁਲਿਸ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਿਆ। ਇਸ ਤੋਂ ਬਾਅਦ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਧਰਨੇ ‘ਤੇ ਬੈਠ ਗਏ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ, “Gyanesh, its done, bro.Time to resign.।”

ਪੁਲਿਸ ਅਤੇ ਨੇਤਾਵਾਂ ਵਿਚਕਾਰ ਝੜਪ ਵੀ ਹੋਈ। ਰਾਹੁਲ ਗਾਂਧੀ ਬੈਰੀਕੇਡਿੰਗ ‘ਤੇ ਚੜ੍ਹ ਕੇ ਤਿਰੰਗਾ ਲਹਿਰਾਇਆ।


ਲਗਭਗ 19 ਵਿਰੋਧੀ ਪਾਰਟੀਆਂ ਦੇ ਨੇਤਾ ਅੱਜ ਦਿੱਲੀ ਵਿੱਚ ਚੋਣ ਕਮਿਸ਼ਨ ਦਾ ਘਿਰਾਓ ਅਤੇ “ਸੇਵ ਡੇਮੋਕ੍ਰੇਸੀ ਮਾਰਚ” ਦਾ ਆਯੋਜਨ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਮੈਂਬਰ ਸੰਸਦ ਤੋਂ ਚੋਣ ਕਮਿਸ਼ਨ (ECI) ਹੈੱਡਕੁਆਰਟਰ ਤੱਕ ਲਗਭਗ 3 ਕਿਲੋਮੀਟਰ ਪੈਦਲ ਚੱਲਣਗੇ। ਹਾਲਾਂਕਿ, ਆਮ ਆਦਮੀ ਪਾਰਟੀ ਨੇ ਇਹ ਕਹਿੰਦੇ ਹੋਏ ਕਿ ਉਹ ਆਪਣੀ ਲੜਾਈ ਆਪ ਲੜ ਰਹੀ ਹੈ, ਮਾਰਚ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ। AAP ਦੇ ਨਾਲ, DMK ਵੀ ਮਾਰਚ ਵਿੱਚ ਹਿੱਸਾ ਨਹੀਂ ਲੈ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment