ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ‘ਤੇ ਹੋਵੇਗਾ 307 ਦਾ ਪਰਚਾ, ਡਰੋਨ ਰਾਹੀਂ ਰੱਖੀ ਜਾਵੇਗੀ ਨਜ਼ਰ

Prabhjot Kaur
1 Min Read

ਖੰਨਾ: ਪੰਜਾਬ ਅੰਦਰ ਚਾਈਨਾ ਡੋਰ ਨਾਲ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਹੁਣ ਪੁਲਿਸ ਨੇ ਸਖ਼ਤ ਰੁਖ਼ ਅਪਣਾ ਲਿਆ ਹੈ। ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ ਇਰਾਦਾ ਕਤਲ ਦੀ ਧਾਰਾ 307 ਅਧੀਨ ਮੁਕੱਦਮੇ ਦਰਜ ਕੀਤੇ ਹੀ ਜਾ ਰਹੇ ਹਨ। ਹੁਣ ਚਾਇਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ‘ਤੇ ਵੀ ਪਰਚੇ ਹੋਣਗੇ। ਸਮਰਾਲਾ ਪੁਲਿਸ ਲਗਾਤਾਰ ਪਤੰਗ ਉਡਾਉਣ ਵਾਲਿਆਂ ‘ਤੇ ਡਰੋਨ ਰਾਹੀਂ ਨਿਗਰਾਨੀ ਰੱਖੇਗੀ ਤੇ ਜੇ ਕੋਈ ਚਾਈਨਾ ਡੋਰ ਨਾਲ ਕਦਮ ਉਠਾਉਂਦਾ ਹੋਇਆ ਫੜਿਆ ਗਿਆ ਤਾਂ ਉਸ ਦੇ ਖਿਲਾਫ ਇਰਾਦਾ ਕਤਲ 307 ਦਾ ਮਾਮਲਾ ਦਰਜ ਕੀਤਾ ਜਾਵੇਗਾ।

ਸਮਰਾਲਾ ਸ਼ਹਿਰ ਦੀ ਡਰੋਨ ਰਾਹੀਂ ਚੈਕਿੰਗ ਕਰਦੇ ਹੋਏ ਡੀਐਸਪੀ ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਵਿੱਚ ਪਤੰਗ ਉਡਾਉਣ ਵਾਲਿਆਂ ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ ਜੇ ਕੋਈ ਵਿਅਕਤੀ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਹੋਇਆ ਫੜਿਆ ਗਿਆ। ਉਸ ਦੇ ਖਿਲਾਫ ਇਰਾਦਾ ਕਤਲ 307 ਦਾ ਮਾਮਲਾ ਦਰਜ ਕੀਤਾ ਜਾਵੇਗਾ। ਜੇ ਕੋਈ ਬੱਚਾ ਚਾਇਨਾ ਡੋਰ ਨਾਲ ਪਤੰਗ ਉਡਾਉਂਦਾ ਹੋਇਆ ਫੜਿਆ ਗਿਆ ਤਾਂ ਉਸਦੇ ਮਾਪਿਆਂ ਦੇ ਖਿਲਾਫ ਇਰਾਦਾ ਕਤਲ 307 ਦਾ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਵਲੋਂ 26 ਜਨਵਰੀ ਬਸੰਤ ਪੰਚਮੀ ਤੱਕ ਹਰ ਰੋਜ਼ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ।

ਇਸ ਤੋਂ ਇਲਾਵਾ ਡੀਐਸਪੀ ਸਮਰਾਲਾ ਨੇ ਇਹ ਵੀ ਦੱਸਿਆ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।

Share this Article
Leave a comment