ਪੁਲਿਸ ਮੁਜ਼ਾਲਮ ਦੀ ਕਾਰ ਦਾ ਸ਼ੀਸ਼ਾ ਤੋੜ ਕੇ 30 ਤੋਲੇ ਸੋਨਾ ਤੇ ਲੱਖਾਂ ਦਾ ਕੈਸ਼ ਚੋਰੀ

Rajneet Kaur
2 Min Read

ਖੰਨਾ : ਨੈਸ਼ਨਲ ਹਾਈਵੇ ਖੰਨਾ ਵਿਖੇ ਸਥਿਤ ਇਕ ਸਵੀਟ ਸ਼ਾਪ ‘ਤੇ ਪਰਿਵਾਰ ਸਮੇਤ ਖਾਣ ਪੀਣ ਲਈ ਰੁਕਿਆ ਪੁਲਿਸ ਮੁਲਾਜ਼ਮ ਲੁੱਟ ਦਾ ਸ਼ਿਕਾਰ ਹੋ ਗਿਆ। ਪੰਜਾਬ ਪੁਲਿਸ ਦੇ ਹੌਲਦਾਰ ਦੀ ਕਾਰ ਦੀ ਵਿੰਡਸ਼ੀਲਡ ਤੋੜ ਕੇ ਇੱਕ ਸੂਟਕੇਸ ਚੋਰੀ ਕਰ ਲਿਆ ਗਿਆ ਹੈ। ਸੂਟਕੇਸ ਵਿੱਚ ਕਰੀਬ 30 ਤੋਲੇ ਸੋਨਾ, 2 ਲੱਖ ਰੁਪਏ ਅਤੇ ਹੋਰ ਸਾਮਾਨ ਸੀ। ਚੋਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਰਾਓਂ ਪੁਲਿਸ ਲਾਈਨ ਵਿੱਚ ਤਾਇਨਾਤ ਹੌਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਉਸਦੀ ਗੱਡੀ ਦਾ ਸ਼ੀਸ਼ਾ ਤੋੜ ਨਕਦੀ ਅਤੇ ਗਹਿਣੇ ਲੁੱਟੇਕੇ ਫ਼ਰਾਰ ਹੋ ਗਏ ਹਨ। ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਅਨੁਸਾਰ ਉਨ੍ਹਾਂ ਦੇ ਮੁੰਡੇ ਦਾ ਵਿਆਹ ਨਵੰਬਰ ਵਿੱਚ ਹੈ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਨੇ ਵਿਆਹ ਲਈ ਸੋਨੇ ਦੇ ਗਹਿਣੇ ਹੀ ਖਰੀਦੇ ਸਨ ਕਿਉਂਕਿ ਉਹ ਸਰਹਿੰਦ ਜਾ ਰਿਹਾ ਸੀ। ਕੁਆਰਟਰਾਂ ਵਿੱਚ ਸੋਨਾ ਅਤੇ ਨਕਦੀ ਰੱਖਣਾ ਸੁਰੱਖਿਅਤ ਨਹੀਂ ਸਮਝਿਆ। ਇਸ ਕਾਰਨ ਉਹ ਆਪਣੇ ਨਾਲ ਲਿਜਾ ਰਹੇ ਸਨ ਕਿ ਇਹ ਚੋਰੀ ਹੋ ਗਈ।

ਐਸਐੱਚਓ ਥਾਣਾ ਸਿਟੀ 1 ਹੇਮੰਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਬੀਕਾਨੇਰ ਸਵੀਟ ਸ਼ਾਪ ਵਿਖੇ ਕੋਈ ਲੁੱਟ ਦੀ ਵਾਰਦਾਤ ਹੋਈ ਹੈ। ਮੁਲਾਜਮ ਆਪਣੇ ਪਰਿਵਾਰ ਨਾਲ ਖੰਨਾ ਖਾਣ ਪੀਣ ਲਈ ਰੁਕਿਆ ਸੀ। ਜਿਸ ਨੇ ਦੱਸਿਆ ਕਿ ਉਸਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਕੋਈ ਅਣਪਛਾਤਾ ਵਿਅਕਤੀ 30- 32 ਤੋਲੇ ਸੋਨਾ ਅਤੇ ਨਗਦੀ ਕੱਢ ਕੇ ਲੈ ਗਿਆ ਹੈ। ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਪਰ ਸੀਸੀਟੀਵੀ ਕੈਮਰਿਆਂ ਵਿੱਚ ਕੁਝ ਨਹੀਂ ਆਇਆ ਹੈ। ਖੰਨਾ ਪੁਲਿਸ ਨੂੰ ਮਾਮਲਾ ਹਾਲੇ ਸ਼ੱਕੀ ਲੱਗ ਰਿਹਾ ਹੈ।  ਕੋਈ ਵੀ ਵਿਅਕਤੀ ਇਨ੍ਹਾਂ ਸੋਨਾ ਨਹੀਂ ਲੈ ਕੇ ਜਾ ਸਕਦਾ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates

- Advertisement -

Share this Article
Leave a comment