ਪੁਲਿਸ ਨੇ MLA ਸਿਮਰਜੀਤ ਬੈਂਸ ਦੇ ਘਰ ਮਾਰਿਆ ਛਾਪਾ

TeamGlobalPunjab
2 Min Read

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਇੱਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ, ਪੁਲਿਸ ਅਤੇ ਅਧਿਕਾਰੀਆਂ ਦੀ ਇੱਕ ਟੀਮ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਦੇ ਘਰ ਪਹੁੰਚੀ। ਵਿਧਾਇਕ ਬੈਂਸ ਦੇ ਘਰ ਮੌਜੂਦ ਨਾ ਹੋਣ ਦੇ ਕੁਝ ਦੇਰ ਬਾਅਦ ਹੀ ਪੁਲਿਸ ਵਾਪਸ ਆ ਗਈ।   ਪੀੜਤ ਔਰਤ ਵੀ ਪੁਲਿਸ ਟੀਮ ਦੇ ਨਾਲ ਸੀ। ਇਸ ਤੋਂ ਬਾਅਦ  ਸ਼ਹਿਰ ‘ਚ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਪੁਲਿਸ ਵਿਧਾਇਕ ਬੈਂਸ ਨੂੰ ਗ੍ਰਿਫਤਾਰ ਕਰਨ ਗਈ ਹੈ।

ਸ਼ਹਿਰ ਦੀ ਰਹਿਣ ਵਾਲੀ ਇਕ ਔਰਤ ਨੇ ਬੈਂਸ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਜਿਸ ਤੋਂ ਬਾਅਦ  ਵਿਧਾਇਕ  ਖ਼ਿਲਾਫ਼ ਅਦਾਲਤੀ ਹੁਕਮਾਂ ’ਤੇ ਪਰਚਾ ਦਰਜ ਵੀ ਕੀਤਾ ਗਿਆ।  ਜਿਸ ਪਿਛੋਂ ਕਾਫੀ ਦੇਰ ਇਹ ਮਾਮਲਾ ਠੰਡਾ ਪਿਆ ਰਿਹਾ।

ਦੇਰ ਰਾਤ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪੁਲਿਸ ਬੈਂਸ ਨੂੰ ਗ੍ਰਿਫਤਾਰ ਕਰਨ ਲਈ ਨਹੀਂ ਬਲਕਿ ਮਾਮਲੇ ਦੀ ਜਾਂਚ ਕਰਨ ਲਈ ਉੱਥੇ ਗਈ ਸੀ। ਏਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਵਿਧਾਇਕ ਖ਼ਿਲਾਫ਼ ਦਰਜ ਕੀਤੇ ਗਏ ਕੇਸ ਦੇ ਸਬੰਧ ਵਿੱਚ ਜਾਂਚ ਚੱਲ ਰਹੀ ਹੈ। ਕਈ ਰਸਮਾਂ ਅਜੇ ਪੂਰੀਆਂ ਹੋਣੀਆਂ ਬਾਕੀ ਹਨ। ਇਸੇ ਸਬੰਧ ਵਿੱਚ ਪੁਲਿਸ ਟੀਮ ਉੱਥੇ ਗਈ ਸੀ।

ਜਾਣਕਾਰੀ ਮੁਤਾਬਕ ਪੁਲਿਸ ਨੇ ਬੈਂਸ ਤੋਂ ਇਲਾਵਾ ਪਰਚੇ ’ਚ ਨਾਮਜ਼ਦ ਕੀਤੀ ਗਈ ਇਕ ਹੋਰ ਔਰਤ ਜਸਬੀਰ ਕੌਰ ਦੇ ਘਰ ਜਾ ਕੇ ਵੀ ਜਾਂਚ ਕੀਤੀ। ਦੱਸਣਯੋਗ ਹੈ ਕਿ ਵਾਇਰਲ ਹੋਈ ਆਡੀਓ ਵਿਚ ਪੀੜਤਾ ਨਾਲ ਜਸਬੀਰ ਕੌਰ ਨੇ ਗੱਲਬਾਤ ਕਰਦਿਆਂ ਬੈਂਸ ਦੇ ਦਫ਼ਤਰ ਜਾਣ ਦਾ ਦਬਾਅ ਬਣਾਇਆ ਸੀ ਅਤੇ ਕਈ ਵਾਰ ‘ਭਾਬੀ’ ਸ਼ਬਦ ਨਾਲ ਉਸ ਦਾ ਜ਼ਿਕਰ ਵੀ ਹੋਇਆ।

- Advertisement -

Share this Article
Leave a comment