ਹਿੰਸਾ ਪ੍ਰਭਾਵਿਤ ਸੂਡਾਨ ਤੋਂ ਕੈਨੇਡਾ ਨੇ ਆਪਣੇ ਡਿਪਲੋਮੈਟਸ ਨੂੰ ਕੱਢਿਆ ਬਾਹਰ

Rajneet Kaur
3 Min Read

ਨਿਊਜ਼ ਡੈਸਕ: ਗਲੋਬਲ ਅਫੇਅਰਜ਼ ਕੈਨੇਡਾ ਦੁਆਰਾ ਐਤਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ, ਸੁਡਾਨ ਆਰਮਡ ਫੋਰਸਡ (SAF) ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (RSF) ਵਿਚਕਾਰ ਹਿੰਸਾ ਦੇ ਦੌਰਾਨ ਸੁਡਾਨ ਵਿੱਚ ਕੈਨੇਡੀਅਨ ਡਿਪਲੋਮੈਟਾਂ ਨੂੰ ਸਰੱਖਿਅਤ ਬਾਹਰ ਕੱਢਿਆ । ਐਤਵਾਰ ਨੂੰ ਕੈਨੇਡਾ ਨੇ ਸੰਘਰਸ਼ ਪ੍ਰਭਾਵਿਤ ਅਫ਼ਰੀਕੀ ਦੇਸ਼ ਸੂਡਾਨ ‘ਚ ਆਪਣਾ ਕੰਮਕਾਜ ਆਰਜ਼ੀ ਤੌਰ ‘ਤੇ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਰਾਜਧਾਨੀ ਖਾਰਤੂਮ ‘ਚ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਸੰਭਵ ਹੋ ਗਿਆ ਹੈ।  ਬਿਆਨ ਦੇ ਅਨੁਸਾਰ ਸਥਿਤੀ ਵਿਚ ਸੁਧਾਰ ਹੋਣ ‘ਤੇ ਕੈਨੇਡੀਅਨ ਦੂਤਾਵਾਸ ਦਾ ਕੰਮਕਾਜ ਮੁੜ ਸ਼ੁਰੂ ਹੋਵੇਗਾ।

ਬਿਆਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕੈਨੇਡੀਅਨ ਡਿਪਲੋਮੈਟ ਸੂਡਾਨ ਦੀ ਸਰਕਾਰ, ਗੁਆਂਢੀ ਦੇਸ਼ਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਸੰਚਾਰ ਕਾਇਮ ਰੱਖਦੇ ਹੋਏ, ਸੁਡਾਨ ਤੋਂ ਬਾਹਰ ਸੁਰੱਖਿਅਤ ਸਥਾਨ ਤੋਂ ਕੰਮ ਕਰਨਗੇ। ਕਈ ਮੁਲਕਾਂ ਨੇ ਸੂਡਾਨ ‘ਚ ਫਸੇ ਆਪਣੇ ਡਿਪਲੋਮੈਟਸ, ਸਟਾਫ਼ ਅਤੇ ਹੋਰ ਨਾਗਰਿਕਾਂ ਨੂੰ ਕੱਢ ਲਿਆ ਹੈ। ਅਮਰੀਕਾ ਅਤੇ ਬ੍ਰਿਟੇਨ ਨੇ ਵੀ ਆਪਣੇ ਡਿਪਲੋਮੈਟਸ ਨੂੰ ਖਾਰਤੂਮ ਤੋਂ ਏਅਰਲਿਫ਼ਟ ਕੀਤਾ ਹੈ।

 ਫੈਡਰਲ ਸਰਕਾਰ ਨੇ ਕਿਹਾ ਸੀ ਕਿ ਏਅਰਲਿਫ਼ਟ ਕਰਨਾ ਸੰਭਵ ਨਹੀਂ ਹੈ, ਅਤੇ ਅਧਿਕਾਰੀ ਦੂਜੇ ਦੇਸ਼ਾਂ ਨਾਲ ਤਾਲਮੇਲ ਕਰ ਰਹੇ ਸਨ। ਵੱਡੀ ਗਿਣਤੀ ਵਿਚ ਸੂਡਾਨ ਦੇ ਲੋਕ ਸੁਰੱਖਿਅਤ ਥਾਵਾਂ ਦੀ ਭਾਲ ‘ਚ ਸਰਹੱਦ ਟੱਪ ਕੇ ਮਿਸਰ ਪਹੁੰਚ ਗਏ ਹਨ। ਸਾਊਦੀ ਅਰਬ ਦਾ ਕਹਿਣਾ ਹੈ ਕਿ ਉਸਨੇ ਸ਼ਨੀਵਾਰ ਨੂੰ ਕਈ ਕੈਨੇਡੀਅਨਜ਼ ਦੀ ਸੂਡਾਨ ਚੋਂ ਬਾਹਰ ਨਿਕਲਣ ਵਿਚ ਮਦਦ ਕੀਤੀ ਹੈ। ਕਰੀਬ 1,600 ਕੈਨੇਡੀਅਨਜ਼ ਦੀ ਸੂਡਾਨ ਵਿਚ ਮੌਜੂਦਗੀ ਰਜਿਸਟਰਡ ਹੈ। ਪਰ ਸੂਡਾਨ ‘ਚ ਸਾਬਕਾ ਰਾਜਦੂਤ ਰਹੇ, ਨਿਕੋਲਸ ਕੌਗਲਨ ਦਾ ਕਹਿਣਾ ਹੈ ਕਿ ਦੋਹਰੀ ਨਾਗਰਿਕਤਾ ਕਰਕੇ ਅਸਲ ਗਿਣਤੀ ਕਿਤੇ ਵੱਧ ਹੋ ਸਕਦੀ ਹੈ।

ਦੋ ਹਫ਼ਤੇ ਪਹਿਲਾਂ, ਸੁਡਾਨ ਵਿੱਚ ਲੋਕਤੰਤਰੀ ਸ਼ਾਸਨ ਵਿੱਚ ਇੱਕ ਯੋਜਨਾਬੱਧ ਤਬਦੀਲੀ ਨੂੰ ਲੈ ਕੇ ਹਿੰਸਾ ਭੜਕ ਗਈ ਸੀ, ਜਿਸ ਨਾਲ ਫ਼ੌਜ ਅਤੇ ਅਰਧ-ਫੌਜੀ ਸਮੂਹ ਰੈਪਿਡ ਸਪੋਰਟ ਫੋਰਸਿਜ਼ (RSF) ਵਿਚਾਲੇ ਜ਼ਬਰਦਸਤ ਸੰਘਰਸ਼ ਚੱਲ ਰਿਹਾ ਹੈ। ਮੁਲਕ ਦੀ ਰਾਜਧਾਨੀ ਖਾਰਤੂਮ ਵਿਚ ਸਥਿਤ ਮੁੱਖ ਅੰਤਰਰਾਸ਼ਟਰੀ ਏਅਰਪੋਰਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਦਸ ਦਈਏ ਕਿ ਕੈਨੇਡੀਅਨ ਦੂਤਾਵਾਸ ਏਅਰਪੋਰਟ ਦੇ ਨਜ਼ਦੀਕ ਹੈ, ਜਿਸ ਕਰਕੇ ਇਹ ਮੁਲਕ ‘ਚ ਸਭ ਤੋਂ ਖ਼ਤਰਨਾਕ ਇਲਾਕਿਆਂ ਵਿਚੋਂ ਇੱਕ ਬਣ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment