ਬਰੈਂਪਟਨ: ਬਰੈਂਪਟਨ ਵਿਖੇ ਬੀਤੀ 7 ਅਪ੍ਰੈਲ ਤੋਂ ਲਾਪਤਾ ਹੋਏ ਬਲਬੀਰ ਸਿੰਘ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਅਤੇ ਯਾਰਕ ਰੀਜਨ ਦੀ ਪੁਲਿਸ ਵੱਲੋਂ 60 ਸਾਲਾ ਬਲਬੀਰ ਸਿੰਘ ਦੀ ਭਾਲ ਲਈ ਲੋਕਾਂ ਦੀ ਸਹਾਇਤਾ ਮੰਗੀ ਹੈ।
ਯਾਰਕ ਰੀਜਨ ਵਿਚ ਪੈਦੇ ਈਸਟ ਗਵੀਲਿਬਰੀ ਕਸਬੇ ਨਾਲ ਸਬੰਧਤ ਬਲਬੀਰ ਲੇਸ਼ਰ ਨੂੰ ਆਖਰੀ ਵਾਰ 7 ਅਪ੍ਰੈਲ ਨੂੰ ਬਰੈਂਪਟਨ ਦੀ ਚਿੰਗੁਕੋਜੀ ਰੋਡ ਅਤੇ ਵਿਲੀਅਮਜ਼ ਪਾਰਕਵੇਅ ਇਲਾਕੇ ਵਿਚ ਵੇਖਿਆ ਗਿਆ ਸੀ ਜਿਥੇ ਉਹ ਕਿਸੇ ਨੂੰ ਮਿਲਣ ਗਏ ਸਨ ਪਰ ਵਾਪਸ ਨਹੀਂ ਪਰਤੇ।
MISSING:
– Balbir Lasher was last seen in the city of Brampton
– If seen please contact York Regional Police
– 905-895-1221 ext. 7141 or ask for Communications https://t.co/TYObFZLkgW
— Peel Regional Police (@PeelPolice) April 20, 2020
ਬਲਬੀਰ ਲੇਸ਼ਰ ਦਾ ਕੱਦ 5 ਫੁੱਟ 7 ਇੰਚ ਅਤੇ ਵਜ਼ਨ ਲਗਭਗ 82 ਕਿਲੋ ਹੈ। ਉਨ੍ਹਾ ਦਾ ਸਰੀਰ ਦਰਮਿਆਨਾ ਅਤੇ ਅੱਖਾਂ ਦਾ ਰੰਗ ਭੂਰਾ ਹੈ। ਪੁਲਿਸ ਨੇ ਦੱਸਿਆ ਕਿ ਆਖਰੀ ਵਾਰ ਵੇਖੇ ਜਾਣ ਵਾਲੇ ਬਲਬੀਰ ਨੇ ਗੂੜ੍ਹੇ ਰੰਗ ਦੀ ਪੈਂਟ ਅਤੇ ਜ਼ਿਪ ਵਾਲੀ ਜੈਕਟ ਪਹਿਨੀ ਹੋਈ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਬਲਬੀਰ ਲੇਸ਼ਰ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਯਾਰਕ ਰੀਜਨ ਦੇ ਜਾਂਚਕਰਤਾਵਾਂ ਨਾਲ ਸੰਪਰਕ ਕਰੇ।