ਬੇਰੁਜ਼ਗਾਰ ਈਟੀਟੀ ਅਧਿਆਪਕਾਂ ‘ਤੇ ਪੁਲਿਸ ਦਾ ਲਾਠੀਚਾਰਜ, ਭਜਾ-ਭਜਾ ਕੇ ਮਾਰੀਆਂ ਡਾਂਗਾਂ (LIVE VIDEO)

TeamGlobalPunjab
2 Min Read

ਪਟਿਆਲਾ (ਕਮਲ ਦੂਆ/ਨਿਊਜ਼ ਡੈਸਕ) : ਪ੍ਰਦਰਸ਼ਨਕਾਰੀਆਂ ਅਧਿਆਪਕਾਂ ਅਤੇ ਪੰਜਾਬ ਪੁਲਿਸ ਦਾ ਇਹਨੀਂ ਦਿਨੀਂ ਇੱਟ-ਘੜੇ ਵਾਲਾ ਵੈਰ ਬਨਿਆ ਹੋਇਆ ਹੈ, ਖਾਸ ਤੌਰ ‘ਤੇ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਵਿੱਚ। ਸ਼ੁਕਰਵਾਰ ਨੂੰ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਪਟਿਆਲਾ ਵਿਖੇ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ, ਇਹ ਅਧਿਆਪਕ ਸਨ ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕ। ਇਹ ਅਧਿਆਪਕ ਰੁਜ਼ਗਾਰ ਦੀ ਮੰਗ ਕਰ ਰਹੇ ਸਨ ਅਤੇ 2364 ਪੋਸਟਾਂ ‘ਤੇ ਭਰਤੀ ਕਰਨ ਦੀ ਗੁਹਾਰ ਲਗਾਉਂਦੇ ਹਨ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਵਧ ਰਹੇ ਸਨ। ਅਧਿਆਪਕਾਂ ਨੂੰ ਮੋਤੀ ਮਹਿਲ ਤੱਕ ਨਾ ਪਹੁੰਚਣ ਦੇਣ ਲਈ ਪੁਲਿਸ ਨੇ ਹਰ ਹੀਲਾ-ਵਸੀਲਾ ਇਸਤੇਮਾਲ ਕੀਤਾ। ਮੋਤੀ ਮਹਿਲ ਤੋਂ ਪਹਿਲਾਂ ਹੀ ਵਾਈ.ਪੀ.ਐਸ. ਚੌਕ ਨਜ਼ਦੀਕ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਸਨ , ਜਿਹਨਾਂ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਅਚਾਨਕ ਲਾਠੀਚਾਰਜ ਕਰ ਦਿੱਤਾ ।‌ ਇਸ ਦੌਰਾਨ ਦਰਜਨ ਦੇ ਕਰੀਬ ਅਧਿਆਪਕਾਂ ਨੂੰ ਸੱਟਾਂ ਵੀ ਲੱਗੀਆਂ।

ਵੀਡੀਓ ਵਿੱਚ ਵੇਖੋ ਪੁਲਿਸ ਨੇ ਕਿਸ ਤਰਾਂ ਅਚਾਨਕ ਅਧਿਆਪਕਾਂ ਨੂੰ ਭਜਾ-ਭਜਾ ਕੇ ਡਾਂਗਾਂ ਮਾਰੀਆਂ।

 ਇਸ ਮੌਕੇ ਬੇਰੁਜ਼ਗਾਰਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਭਰਤੀ ਲਈ ਜਲਦ ਤੋਂ ਜਲਦ ਇਸ਼ਤਿਹਾਰ ਕੱਢੇ ਜਾਣ। ਇਸ ਦੌਰਾਨ ਦਰਜਨ ਦੇ ਕਰੀਬ ਅਧਿਆਪਕ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ।

- Advertisement -

ਸ਼ਰਮਨਾਕ ! : ਇਸ ਵੀਡੀਓ ਵਿੱਚ ਵੇਖੋ ਪੁਲਿਸ ਦਾ ਸਭ ਤੋਂ ਬਹਾਦਰ ਮੁਲਾਜ਼ਮ ਜਿਸਨੇ ਮਹਿਲਾ ਅਧਿਆਪਕਾਂ ‘ਤੇ ਹੀ ਲਾਠੀ ਵਰ੍ਹਾ ਦਿੱਤੀ।

ਇਸ ਮੌਕੇ ਯੂਨੀਅਨ ਦੇ ਆਗੂ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਰੁਜ਼ਗਾਰ ਦੀ ਮੰਗ ਕਰਦੇ ਆ ਰਹੇ ਹਨ ਪ੍ਰੰਤੂ ਸਰਕਾਰ ਵੱਲੋਂ ਹਾਲੇ ਤਕ ਲਾਰਿਆਂ ਤੋਂ ਸਿਵਾ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ ਗਿਆ। ਰੋਸ ਵਜੋਂ ਅੱਜ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਨਹਿਰੂ ਪਾਰਕ ਵਿਖੇ ਰੋਸ ਰੈਲੀ ਕੀਤੀ। ਦੁਪਹਿਰ ਬਾਅਦ ਤਕ ਕੋਈ ਵੀ ਭਰੋਸਾ ਨਾ ਮਿਲਣ ‘ਤੇ ਉਨ੍ਹਾਂ ਵੱਲੋਂ ਮੋਤੀ ਮਹਿਲ ਵੱਲ ਕੂਚ ਕੀਤਾ ਗਿਆ। ਜਿਵੇਂ ਹੀ ਉਹ ਮੋਤੀਮਹੱਲ ਨਜ਼ਦੀਕ, ਵਾਈਪੀਐੱਸ ਚੌਕ (YPS Chowk) ਪੁੱਜੇ ਤਾਂ ਉੱਥੇ ਵੱਡੀ ਗਿਣਤੀ ਵਿਚ ਖੜ੍ਹੀ ਪੁਲਿਸ ਫੋਰਸ ਨੇ ਉਨ੍ਹਾਂ ਉੱਪਰ ਲਾਠੀਚਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਹ ਸੰਘਰਸ਼ ਜਾਰੀ ਰੱਖਣਗੇ।

Share this Article
Leave a comment