ਪਟਿਆਲਾ (ਕਮਲ ਦੂਆ/ਨਿਊਜ਼ ਡੈਸਕ) : ਪ੍ਰਦਰਸ਼ਨਕਾਰੀਆਂ ਅਧਿਆਪਕਾਂ ਅਤੇ ਪੰਜਾਬ ਪੁਲਿਸ ਦਾ ਇਹਨੀਂ ਦਿਨੀਂ ਇੱਟ-ਘੜੇ ਵਾਲਾ ਵੈਰ ਬਨਿਆ ਹੋਇਆ ਹੈ, ਖਾਸ ਤੌਰ ‘ਤੇ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਵਿੱਚ। ਸ਼ੁਕਰਵਾਰ ਨੂੰ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਪਟਿਆਲਾ ਵਿਖੇ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ, ਇਹ ਅਧਿਆਪਕ ਸਨ ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕ। ਇਹ ਅਧਿਆਪਕ ਰੁਜ਼ਗਾਰ ਦੀ ਮੰਗ ਕਰ ਰਹੇ ਸਨ ਅਤੇ 2364 ਪੋਸਟਾਂ ‘ਤੇ ਭਰਤੀ ਕਰਨ ਦੀ ਗੁਹਾਰ ਲਗਾਉਂਦੇ ਹਨ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਵਧ ਰਹੇ ਸਨ। ਅਧਿਆਪਕਾਂ ਨੂੰ ਮੋਤੀ ਮਹਿਲ ਤੱਕ ਨਾ ਪਹੁੰਚਣ ਦੇਣ ਲਈ ਪੁਲਿਸ ਨੇ ਹਰ ਹੀਲਾ-ਵਸੀਲਾ ਇਸਤੇਮਾਲ ਕੀਤਾ। ਮੋਤੀ ਮਹਿਲ ਤੋਂ ਪਹਿਲਾਂ ਹੀ ਵਾਈ.ਪੀ.ਐਸ. ਚੌਕ ਨਜ਼ਦੀਕ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਸਨ , ਜਿਹਨਾਂ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਅਚਾਨਕ ਲਾਠੀਚਾਰਜ ਕਰ ਦਿੱਤਾ । ਇਸ ਦੌਰਾਨ ਦਰਜਨ ਦੇ ਕਰੀਬ ਅਧਿਆਪਕਾਂ ਨੂੰ ਸੱਟਾਂ ਵੀ ਲੱਗੀਆਂ।
ਵੀਡੀਓ ਵਿੱਚ ਵੇਖੋ ਪੁਲਿਸ ਨੇ ਕਿਸ ਤਰਾਂ ਅਚਾਨਕ ਅਧਿਆਪਕਾਂ ਨੂੰ ਭਜਾ-ਭਜਾ ਕੇ ਡਾਂਗਾਂ ਮਾਰੀਆਂ।
ਇਸ ਮੌਕੇ ਬੇਰੁਜ਼ਗਾਰਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਭਰਤੀ ਲਈ ਜਲਦ ਤੋਂ ਜਲਦ ਇਸ਼ਤਿਹਾਰ ਕੱਢੇ ਜਾਣ। ਇਸ ਦੌਰਾਨ ਦਰਜਨ ਦੇ ਕਰੀਬ ਅਧਿਆਪਕ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ।
ਸ਼ਰਮਨਾਕ ! : ਇਸ ਵੀਡੀਓ ਵਿੱਚ ਵੇਖੋ ਪੁਲਿਸ ਦਾ ਸਭ ਤੋਂ ਬਹਾਦਰ ਮੁਲਾਜ਼ਮ ਜਿਸਨੇ ਮਹਿਲਾ ਅਧਿਆਪਕਾਂ ‘ਤੇ ਹੀ ਲਾਠੀ ਵਰ੍ਹਾ ਦਿੱਤੀ।