ਐਬਟਸਫ਼ੋਰਡ: ਕੈਨੇਡਾ ਦੇ ਐਬਟਸਫ਼ੋਰਡ ਸ਼ਹਿਰ ਵਿਚ ਕਰਮਜੀਤ ਸਿੰਘ ਸਰਾਂ ਦੇ ਕਾਤਲ ਜਲਦ ਗ੍ਰਿਫਤਾਰ ਕੀਤੇ ਜਾ ਸਕਦੇ ਹਨ। ਪੁਲਿਸ ਨੇ ਇੱਕ ਕਾਲੇ ਰੰਗ ਦੀ ਕਾਰ ਦੀ ਸ਼ਨਾਖ਼ਤ ਕੀਤੀ ਜਿਸਨੂੰ ਕਰਮਜੀਤ ਦੇ ਕਤਲ ਤੋਂ ਬਾਅਦ ਸੀਸੀਟੀਵੀ ਕੈਮਰਾ ‘ਚ ਦੇਖਿਆ ਗਿਆ ਸੀ।
ਇਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ 10 ਜੁਲਾਈ ਦੀ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ। ਫੁਟੇਜ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੁਕਸਾਨੀ ਹੋਈ ਹਾਲਤ ਵਿਚ ਕਾਲੇ ਰੰਗ ਦੀ ਮਿਤਸੁਬਿਸ਼ੀ ਆਰ ਵੀ.ਆਰ. ਕਾਰ ਵਾਰਦਾਤ ਕਰ ਕੇ ਜਾ ਰਹੀ ਹੈ।
ਦੱਸ ਦੇਈਏ ਕਿ ਵਾਰਦਾਤ ਤੋਂ ਤੁਰੰਤ ਬਾਅਦ ਸ਼ਹਿਰ ਦੀ ਲਾਂਸਲੌਟ ਸਟਰੀਟ ਵਿਚ ਇਕ ਜਲਦੀ ਹੋਈ ਕਾਰ ਮਿਲੀ ਜੋ ਕਾਤਲਾਂ ਵੱਲੋਂ ਵਰਤੀ ਗੱਡੀ ਹੀ ਮੰਨੀ ਜਾ ਰਹੀ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਆਈ.ਐਚ.ਆਈ.ਟੀ. ਦੇ ਅਫ਼ਸਰਾਂ 1 877 551 ਆਈ.ਐਚ.ਆਈ.ਟੀ. 4448 ‘ਤੇ ਸੰਪਰਕ ਕੀਤਾ ਜਾਵੇ।