ਪੁਲਿਸ ਨੇ ਬਿਕਰਮ ਮਜੀਠੀਆ ਦੀ ਕਾਨੂੰਨੀ ਟੀਮ ਨੂੰ ਸੌਂਪੀ FIR ਦੀ ਕਾਪੀ

Global Team
3 Min Read

ਅੰਮ੍ਰਿਤਸਰ : ਬਿਕਰਮ ਮਜੀਠੀਆ ਵਿਰੁੱਧ FIR ਮਾਮਲੇ ਉਤੇ ਵੱਡੀ ਖਬਰ ਆਈ ਹੈ। ਪੰਜਾਬ ਪੁਲਿਸ ਨੇ ਵੀਰਵਾਰ ਨੂੰ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਦਰਜ ਐੱਫ ਆਈ ਆਰ (FIR) ਦੀ ਇੱਕ ਕਾਪੀ ਉਨ੍ਹਾਂ ਦੀ ਕਾਨੂੰਨੀ ਟੀਮ ਨੂੰ ਸੌਂਪ ਦਿੱਤੀ ਹੈ। ਇਹ FIR ਐਤਵਾਰ ਨੂੰ ਮਜੀਠਾ ਪੁਲਿਸ ਸਟੇਸ਼ਨ ਵਿੱਚ ਕਥਿਤ ਤੌਰ ‘ਤੇ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ।

FIR ਦੀ ਕਾਪੀ ਮਜੀਠੀਆ ਦੀ ਕਾਨੂੰਨੀ ਟੀਮ ਨੂੰ ਅੰਮ੍ਰਿਤਸਰ ਜ਼ਿਲ੍ਹਾ ਕੋਰਟ ਵਿੱਚ ਸੌਂਪੀ ਗਈ ਹੈ। ਇਸ ਟੀਮ ਵਿੱਚ ਵਕੀਲ ਭਗਵੰਤ ਸਿੰਘ ਸਿਆਲਕਾ, ਅਮਰਬੀਰ ਸਿੰਘ ਸਿਆਲੀ ਅਤੇ ਕਿਰਨਪ੍ਰੀਤ ਸਿੰਘ ਸ਼ਾਮਿਲ ਹਨ।

ਬਿਕਰਮ ਮਜੀਠੀਆ ਦੇ ਨਾਲ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਵਕੀਲ ਬਿਕਰਮ ਸਿੰਘ ਬਾਠ, ਸਾਹਿਬ ਹਮਜ਼ਾ, ਰਾਜਾ ਲੱਧੇ ਅਤੇ ਜੋਧ ਸਿੰਘ ਸਮਰਾ ਨੂੰ ਵੀ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮਜੀਠੀਆ ਅਤੇ ਉਸ ਦੇ ਸਾਥੀਆਂ ਵਿਰੁੱਧ ਆਪਣੇ ਸਮਰਥਕਾਂ ਅਤੇ ਸਾਥੀਆਂ ਨਾਲ ਮਜੀਠਾ ਪੁਲਿਸ ਸਟੇਸ਼ਨ ਵਿੱਚ ਦਾਖਲ ਹੋਣ, ਕਿਸੇ ਅਧਿਕਾਰੀ ਦੀ ਇਜਾਜ਼ਤ ਤੋਂ ਬਿਨਾਂ ਪੁਲਿਸ ਸਟੇਸ਼ਨ ਦੇ ਸੁਰੱਖਿਆ ਜ਼ੋਨ ਵਿੱਚ ਦਾਖਲ ਹੋਣ, ਪੁਲਿਸ ਕਰਮਚਾਰੀਆਂ ਨੂੰ ਡਰਾਉਣ ਲਈ ਹਥਿਆਰ ਦਿਖਾਉਣ ਜਾਂ ਲਹਿਰਾਉਣ, ਸਰਕਾਰੀ ਦਸਤਾਵੇਜ਼ ਪਾੜਨ, ਕਾਨੂੰਨੀ ਕਾਰਵਾਈ ਵਿੱਚ ਰੁਕਾਵਟ ਪਾਉਣ, ਪੁਲਿਸ ਕਰਮਚਾਰੀਆਂ ਵਿਰੁੱਧ ਅਪਰਾਧਿਕ ਤਾਕਤ ਦੀ ਵਰਤੋਂ ਕਰਨ ਅਤੇ ਪੁਲਿਸ ਹਿਰਾਸਤ ਵਿੱਚ ਇੱਕ ਨਾਮਜ਼ਦ ਦੋਸ਼ੀ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਸ਼ਾਮਿਲ ਹਨ।

FIR ਦੇ ਅਨੁਸਾਰ, ਮਜੀਠੀਆ ਕਥਿਤ ਤੌਰ ‘ਤੇ 50 ਤੋਂ ਜ਼ਿਆਦਾ ਸਮਰਥਕਾਂ ਦੇ ਨਾਲ ਮਜੀਠਾ ਪੁਲਿਸ  ਸਟੇਸ਼ਨ ਪਹੁੰਚੇ, ਉਸ ਸਮੇਂ ਪੁਲਿਸ ਜੋਬਨਪ੍ਰੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਸੀ। ਪੁਲਿਸ ਦਾ ਦੋਸ਼ ਹੈ ਕਿ ਇਹ ਸਮੂਹ ਬਿਨਾਂ ਇਜਾਜ਼ਤ ਦੇ ਪੁਲਿਸ ਸਟੇਸ਼ਨ ਵਿੱਚ ਦਾਖਲ ਹੋ ਗਿਆ ਅਤੇ ਇਮਾਰਤ ਦੇ ਵੱਖ-ਵੱਖ ਹਿੱਸਿਆਂ, ਜਿਨ੍ਹਾਂ ਵਿੱਚ ਕਮਰੇ ਅਤੇ ਲਾਕ-ਅੱਪ (ਹਵਾਲਾਤ) ਖੇਤਰ ਸ਼ਾਮਲ ਹਨ, ਦੀ ਤਲਾਸ਼ੀ ਲਈ।ਜਦੋਂ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਇੱਕ ਸਮਰਥਕ ਨੇ ਕਥਿਤ ਤੌਰ ‘ਤੇ ਪਿਸਤੌਲ ਲਹਿਰਾਈ ।

Share This Article
Leave a Comment