ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿੰਨ ਦਿਨਾਂ ਲਈ ਉੱਤਰ ਪ੍ਰਦੇਸ਼ ਦੌਰੇ ‘ਤੇ ਜਾ ਰਹੇ ਹਨ ਅਤੇ ਇਸ ਤੋਂ ਪਹਿਲਾਂ ਸਵੇਰੇ 9 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪੀਐਮ ਮੋਦੀ ਦੇਸ਼ ਨੂੰ ਸੰਦੇਸ਼ ਦੇਣਗੇ। ਦੱਸ ਦੇਈਏ ਕਿ ਪੀਐਮ ਮੋਦੀ ਆਪਣੇ ਤਿੰਨ ਦਿਨਾਂ ਯੂਪੀ ਦੌਰੇ ਦੇ ਪਹਿਲੇ ਦਿਨ ਮਹੋਬਾ ਅਤੇ ਝਾਂਸੀ ਦਾ ਦੌਰਾ ਕਰਨ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਬੁੰਦੇਲਖੰਡ ਨੂੰ ਅਰਜੁਨ ਸਹਾਇਕ ਪ੍ਰਾਜੈਕਟ ਸਮੇਤ ਕਈ ਤੋਹਫੇ ਦੇਣਗੇ।
ਪੀਐਮਓ ਨੇ ਟਵੀਟ ਕਰਕੇ ਕਿਹਾ, ‘ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਯੂਪੀ ਦੇ ਮਹੋਬਾ ਜਾਣਗੇ। ਫਿਰ ਸ਼ਾਮ ਨੂੰ ਉਹ ਝਾਂਸੀ ਵਿੱਚ ਰਾਸ਼ਟਰ ਸੁਰੱਖਿਆ ਸਮਰਪਣ ਪਰਵ ਵਿੱਚ ਸ਼ਾਮਲ ਹੋਣਗੇ। ਰਵਾਨਾ ਹੋਣ ਤੋਂ ਪਹਿਲਾਂ ਉਹ ਸਵੇਰੇ 9 ਵਜੇ ਰਾਸ਼ਟਰ ਨੂੰ ਸੰਦੇਸ਼ ਦੇਣਗੇ।
आज गुरु नानक जी का प्रकाश पर्व है।
आज पीएम @narendramodi सिंचाई परियोजनाओं का लोकार्पण करने यूपी के महोबा जाएंगे।
फिर शाम को वो झांसी में राष्ट्र रक्षा समर्पण पर्व में सम्मिलित होंगे।
जाने से पहले वो सुबह 9 बजे राष्ट्र के नाम संदेश देंगे।
— PMO India (@PMOIndia) November 19, 2021