ਪੀ.ਐਮ. ਟਰੂਡੋ ਨੇ ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਲੋਕਾਂ ਨੂੰ ਕੀਤੀ ਵੱਡੀ ਅਪੀਲ

TeamGlobalPunjab
2 Min Read

ਓਂਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਵੈਕਸੀਨ ਦੀ ਆਪਣੀ ਦੂਜੀ ਡੋਜ਼ ਵੀ ਲੈ ਲਈ ਹੈ। ਇਹ ਜਾਣਕਾਰੀ ਉਨ੍ਹਾਂ ਦੇ ਖੁਦ ਦਿੱਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਆਪਣੀ ਪਹਿਲੀ ਖੁਰਾਕ ਲੈ ਚੁੱਕੇ ਹਨ ਉਹ ਵੈਕਸੀਨ ਦੀ ਦੂਜੀ ਖੁਰਾਕ ਵੀ ਲੈਣ।

- Advertisement -

ਟਰੂਡੋ ਨੂੰ ਕੋਵਿਡ-19 ਦੀ ਪਹਿਲੀ ਡੋਜ਼ ਵਜੋਂ ਐਸਟ੍ਰਾਜ਼ੈਨੇਕਾ ਦਾ ਸ਼ੌਟ ਲੱਗਿਆ ਸੀ ਤੇ ਹੁਣ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਦੂਜੀ ਡੋਜ਼ ਮੌਡਰਨਾ ਦੀ ਲਈ ਗਈ ਹੈ।

ਪੀ.ਐਮ. ਟਰੂਡੋ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਨੂੰ ਵੀਰਵਾਰ ਦੁਪਹਿਰ ਨੂੰ ਦੂਜਾ ਸ਼ੌਟ ਲਾਇਆ ਗਿਆ। ਦੋਵਾਂ ਨੂੰ 23 ਅਪ੍ਰੈਲ ਨੂੰ ਡਾਊਨਟਾਊਨ ਓਟਾਵਾ ਫਾਰਮੇਸੀ ਵਿੱਚ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਸੀ। ਦੋਹਾਂ ਨੇ ਕਰੀਬ 10 ਹਫ਼ਤੇ ਬਾਅਦ ਆਪਣੀ ਦੂਜੀ ਖੁਰਾਕ ਲਈ ਹੈ। ਟਰੂਡੋ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਦੂਜੀ ਖੁਰਾਕ ਦਾ ਲੈਣਾ ਜ਼ਰੂਰੀ ਹੈ।

- Advertisement -

ਹੁਣ ਵੈਕਸੀਨੇਸ਼ਨ ਦੇ ਕੰਮ ਵਿੱਚ ਆਈ ਤੇਜ਼ੀ ਤੋਂ ਬਾਅਦ 35 ਫੀ ਸਦੀ ਆਬਾਦੀ ਹੁਣ ਤੱਕ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਪਿੱਛੇ ਜਿਹੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਇਹ ਟੀਕਾਕਰਣ ਅਜਿਹੀ ਚੀਜ਼ ਨਹੀਂ ਹੈ ਕਿ ਤੁਸੀਂ ਅੱਧੀ ਕਰਵਾ ਕੇ ਬੱਸ ਕਰੋ। ਉਨ੍ਹਾਂ ਆਖਿਆ ਕਿ ਸਾਨੂੰ ਸੱਭ ਨੂੰ ਪਹਿਲੀ ਡੋਜ਼ ਲਵਾਉਣ ਤੋਂ ਬਾਅਦ ਦੂਜੀ ਡੋਜ਼ ਲੈਣੀ ਹੀ ਚਾਹੀਦੀ ਹੈ।

ਇੱਕ ਹੋਰ ਟਵੀਟ ਵਿੱਚ ਜਸਟਿਨ ਟਰੂਡੋ ਨੇ ਦੱਸਿਆ ਕਿ ਇਸ ਮਹੀਨੇ ਦੇ ਅੰਤ ਤੱਕ ਕੈਨੇਡਾ ਕੋਲ 68 ਮਿਲੀਅਨ ਤੋਂ ਵੱਧ ਖੁਰਾਕਾਂ ਹੋ ਜਾਣਗੀਆਂ। ਉਨਾਂ ਦੱਸਿਆ ਕਿ ਆਪਣੀ ਇੱਕ ਕਲਿਨਿਕ ਫੇਰੀ ਦੌਰਾਨ ਉਨ੍ਹਾਂ ਮਹਿਸੂਸ ਕੀਤਾ ਕਿ ਲੋਕੀ ਦੂਜੀ ਖੁਰਾਕ ਲੈਣ ਲਈ ਵੀ ਉਤਸ਼ਾਹਿਤ ਹਨ।

Share this Article
Leave a comment