ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ 27 ਅਕਤੂਬਰ, 2020 ਨੂੰ ਸ਼ਾਮ 4:45 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ‘ਸਤਰਕ ਭਾਰਤ, ਸਮ੍ਰਿੱਧ ਭਾਰਤ’ ਵਿਸ਼ੇ ’ਤੇ ਸਤਰਕਤਾ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨੈਸ਼ਨਲ ਕਾਨਫਰੰਸ ਦਾ ਉਦਘਾਟਨ ਕਰਨਗੇ।
ਦੱਸਣਯੋਗ ਹੈ ਕਿ ਕੇਂਦਰੀ ਜਾਂਚ ਬਿਊਰੋ ਇਸ ਨੈਸ਼ਨਲ ਕਾਨਫਰੰਸ ਦਾ ਆਯੋਜਨ ‘ਸਤਰਕਤਾ ਅਵੇਅਰਨੈੱਸ ਵੀਕ’ ਤਹਿਤ ਕਰਦਾ ਹੈ ਜੋ ਭਾਰਤ ਵਿੱਚ ਹਰ ਸਾਲ 27 ਅਕਤੂਬਰ ਤੋਂ 2 ਨਵੰਬਰ ਤੱਕ ਮਨਾਇਆ ਜਾਂਦਾ ਹੈ। ਇਸ ਸੰਮੇਲਨ ਦੀਆਂ ਗਤੀਵਿਧੀਆਂ ਸਤਰਕਤਾ ਦੇ ਮੁੱਦਿਆਂ ’ਤੇ ਕੇਂਦ੍ਰਿਤ ਹੋਣਗੀਆਂ ਜਿਸ ਦਾ ਉਦੇਸ਼ ਜਾਗਰੂਕਤਾ ਪੈਦਾ ਕਰਨਾ ਅਤੇ ਨਾਗਰਿਕਾਂ ਦੀ ਸ਼ਮੂਲੀਅਤ ਰਾਹੀਂ ਜਨਤਕ ਜੀਵਨ ਵਿੱਚ ਅਖੰਡਤਾ ਅਤੇ ਸੰਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨਾ ਹੈ।
ਇਸ ਤਿੰਨ ਰੋਜ਼ਾ ਸੰਮੇਲਨ ਦੌਰਾਨ ਵਿਦੇਸ਼ੀ ਅਧਿਕਾਰ ਖੇਤਰ ਵਿੱਚ ਜਾਂਚ ਵਿੱਚ ਚੁਣੌਤੀਆਂ, ਭ੍ਰਿਸ਼ਟਾਚਾਰ ਖ਼ਿਲਾਫ਼ ਇੱਕ ਪ੍ਰਣਾਲੀਗਤ ਜਾਂਚ ਵਿੱਚ ਰੋਕਥਾਮ ਸਬੰਧੀ ਸਤਰਕਤਾ, ਵਿੱਤੀ ਸਮਾਵੇਸ਼ਨ ਅਤੇ ਬੈਂਕ ਧੋਖਾਧੜੀ ਦੀ ਰੋਕਥਾਮ ਲਈ ਪ੍ਰਣਾਲੀਗਤ ਸੁਧਾਰ, ਵਿਕਾਸ ਦੇ ਇੰਜਣ ਦੇ ਰੂਪ ਵਿੱਚ ਪ੍ਰਭਾਵੀ ਲੇਖਾ, ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਲਈ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਵਿੱਚ ਨਵੀਆਂ ਸੋਧਾਂ, ਸਮਰੱਥਾ ਨਿਰਮਾਣ ਅਤੇ ਸਿਖਲਾਈ, ਬਹੁ ਏਜੰਸੀ ਤਾਲਮੇਲ-ਤੇਜ਼ ਅਤੇ ਜ਼ਿਆਦਾ ਪ੍ਰਭਾਵੀ ਜਾਂਚ ਲਈ ਇੱਕ ਸਮਰਥਕ, ਆਰਥਿਕ ਅਪਰਾਧਾਂ ਵਿੱਚ ਉੱਭਰਦੇ ਰੁਝਾਨ, ਸਾਈਬਰ ਅਪਰਾਧਾਂ ਅਤੇ ਅਪਰਾਧਕ ਜਾਂਚ ਏਜੰਸੀਆਂ ਵਿਚਕਾਰ ਬਿਹਤਰੀਨ ਪਿਰਤਾਂ ਦੇ ਕੰਟਰੋਲ ਅਤੇ ਅਦਾਨ-ਪ੍ਰਦਾਨ ਲਈ ਅਪਰਾਧਕ ਸੰਗਠਿਤ ਅਪਰਾਧ ਉਪਾਅ ਬਾਰੇ ਚਰਚਾ ਕੀਤੀ ਜਾਵੇਗੀ।