ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬੈਠਕ ‘ਤੇ ਮਮਤਾ ਬਨਰਜੀ ਨੇ ਕੱਢੀ ਭੜਾਸ

TeamGlobalPunjab
3 Min Read

 

ਬੈਠਕ ‘ਚ ਮੁੱਖ ਮੰਤਰੀਆਂ ਨੂੰ ਬੋਲਣ ਕਿਉਂ ਨਹੀਂ ਦਿੱਤਾ ਗਿਆ: ਮਮਤਾ

ਨਵੀਂ ਦਿੱਲੀ/ਕੋਲਕਾਤਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 10 ਸੂਬਿਆਂ ‘ਚ ਕੋਰੋਨਾ ਨਾਲ ਨਜਿੱਠਣ ਲਈ ਜਾਰੀ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਵਰਚੂਅਲ ਬੈਠਕ ਕੀਤੀ । ਇਸ ਬੈਠਕ ਵਿੱਚ ਪੀ.ਐੱਮ. ਨੇ ਛੱਤੀਸਗੜ੍ਹ, ਹਰਿਆਣਾ, ਕੇਰਲ, ਮਹਾਰਾਸ਼ਟਰ, ਓਡੀਸ਼ਾ, ਪੁਡੂਚੇਰੀ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਦੇ 54 ਜ਼ਿਲ੍ਹਿਆਂ ਦੇ ਅਧਿਕਾਰੀਆਂ ਅਤੇ ਜ਼ਮੀਨੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਹਾਲਾਂਕਿ ਇਸ ਬੈਠਕ ਵਿਚ ਪੱਛਮੀ ਬੰਗਾਲ ਤੋਂ ਕੋਈ ਅਧਿਕਾਰੀ ਮੌਜੂਦ ਨਹੀਂ ਸੀ, ਪਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਇਸ ਵਿਚ ਸ਼ਾਮਲ ਹੋਈ।

 

- Advertisement -

ਇਸ ਮੀਟਿੰਗ ਦੌਰਾਨ ਪੀ.ਐਮ. ਨੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਵੈਕਸੀਨ ਦੀ ਵੇਸਟੇਜ਼ ਰੋਕਣ ਅਤੇ ਭਵਿੱਖ ਵਿੱਚ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਸਬੰਧੀ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।

 

 

 ਪ੍ਰਧਾਨ ਮੰਤਰੀ ਦੀ ਬੈਠਕ ਪੂਰੀ ਹੋਣ ਤੋਂ ਬਾਅਦ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਮੋਦੀ ਸਰਕਾਰ ਅਤੇ ਪ੍ਰਧਾਨਮੰਤਰੀ ‘ਤੇ ਵੱਡੇ ਦੋਸ਼ ਲਗਾਏ।

- Advertisement -

 

ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਰਾਜਾਂ ਨੂੰ ਪ੍ਰਧਾਨਮੰਤਰੀ ਵੱਲੋਂ ਸੱਦੀਆਂ ਮੀਟਿੰਗਾਂ ਵਿੱਚ ਬੋਲਣ ਦੀ ਆਗਿਆ ਨਹੀਂ ਸੀ। ਬੈਨਰਜੀ ਨੇ ਆਪਣੇ ਹਮਰੁਤਬਾ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਵਿਰੋਧ ਕਰਨ। ਮੁੱਖ ਮੰਤਰੀਆਂ ਨੂੰ ਕਠਪੁਤਲੀਆਂ ਦੇ ਤੌਰ ‘ਤੇ ਰੱਖਿਆ ਗਿਆ ਹੈ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਾਲ ਕੋਵਿਡ’ ਤੇ ਬੈਠਕ ‘ਚ ਬੋਲਣ ਦੀ ਆਗਿਆ ਨਹੀਂ ਹੈ। ਸੀ.ਐੱਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਕੋਵਿਡ ‘ਤੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਪੂਰੀ ਤਰ੍ਹਾਂ ਫਲਾਪ ਅਤੇ ਅਪਮਾਨਜਨਕ ਸੀ।

ਪ੍ਰਧਾਨ ਮੰਤਰੀ ਮੋਦੀ ਨੇ 10 ਰਾਜਾਂ ਦੇ ਡੀਐਮ ਨਾਲ ਗੱਲਬਾਤ ‘ਤੇ ਮਮਤਾ ਨੇ ਕਿਹਾ-‘ ਜੇ ਰਾਜਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਤਾਂ ਉਨ੍ਹਾਂ ਨੂੰ ਕਿਉਂ ਬੁਲਾਇਆ ਗਿਆ? ਸਾਰੇ ਮੁੱਖ ਮੰਤਰੀਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਜੇਕਰ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਂਦੀ।

ਮਮਤਾ ਦਾ ਦਾਅਵਾ – ਰਾਜਾਂ ਨੂੰ ਬੋਲਣ ਦੀ ਆਗਿਆ ਨਹੀਂ ਸੀ

ਮਮਤਾ ਨੇ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਬੈਠਕ ਵਿੱਚ ਦਸ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਜਦੋਂ ਮੈਂ ਮੁੱਖ ਮੰਤਰੀ ਵਜੋਂ ਬੈਠਕ ਵਿਚ ਸੀ, ਮੈਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸ਼ਾਮਲ ਨਹੀਂ ਹੋਣ ਦਿੱਤਾ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਮੀਟਿੰਗ ਵਿੱਚ ਸਿਰਫ ਕੁਝ ਭਾਜਪਾ ਮੁੱਖ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਗੱਲ ਕਹੀ ਹੈ। ਸਾਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ. ਬਾਕੀ ਸਾਰੇ ਮੁੱਖ ਮੰਤਰੀ ਖਾਮੋਸ਼ ਰਹੇ। ਕਿਸੇ ਨੇ ਕੁਝ ਨਹੀਂ ਕਿਹਾ।

Share this Article
Leave a comment