ਫਿਰੋਜ਼ਪੁਰ: ਪੀਐਮ ਮੋਦੀ ਅੱਜ ਫਿਰੋਜ਼ਪੁਰ ਰੈਲੀ ਵਿੱਚ ਨਹੀਂ ਪਹੁੰਚ ਸਕੇ, ਖ਼ਬਰ ਹੈ ਕਿ ਪੀ.ਐਮ ਦਾ ਕਾਫਲਾ ਸੜਕ ਮਾਰਗ ਰਾਹੀਂ ਰੈਲੀ ਵਿਖੇ ਪਹੁੰਚ ਰਿਹਾ ਸੀ, ਪਰ ਰਸਤੇ ‘ਚ ਉਨ੍ਹਾਂ ਦੀ ਸੁਰੱਖਿਆ ‘ਚ ਸੇਂਧ ਲੱਗ ਗਈ। ਖ਼ਬਰ ਹੈ ਕਿ ਪੀ.ਐਮ ਦੇ ਕਾਫ਼ਲੇ ਨੂੰ ਕਿਸਾਨਾਂ ਵੱਲੋਂ ਰੋਕਣ ਦੀ ਕੋਸ਼ਿਸ ਕੀਤੀ ਗਈ ਤੇ ਉਹ ਬਠਿੰਡਾ ਫਲਾਈਓਵਰ ‘ਤੇ 15-20 ਮਿੰਟ ਫਸੇ ਰਹੇ।
ਇਸ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸਖ਼ਤ ਨੋਟਿਸ ਲੈ ਲਿਆ ਹੈ ਅਤੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਸਾਫ ਤੌਰ ‘ਤੇ ਪੰਜਾਬ ਸਰਕਾਰ ਤੇ ਦੋਸ਼ ਲਾਏ ਗਏ ਹਨ ਕਿ ਪੀਐਮ ਦੀ ਸੁਰੱਖਿਆ ਸਹੀ ਢੰਗ ਨਾਲ ਨਹੀਂ ਕੀਤੀ ਗਈ। ਮਨੀਸਟਰੀ ਆਫ ਹੋਮ ਅਫੇਅਰ ਨੇ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਇਹ ਪੀ.ਐਮ ਦੀ ਸੁਰੱਖਿਆ ਵਿੱਚ ਜ਼ਬਰਦਸਤ ਸੇਂਧ ਹੈ।