ਹੁਣ ਸਾਰੇ ਕੇਂਦਰੀ ਸਕੂਲਾਂ ‘ਚ ਮਿਲੇਗੀ ਐੱਨ.ਸੀ.ਸੀ. ਦੀ ਸਿਖਲਾਈ

TeamGlobalPunjab
1 Min Read

ਨਵੀਂ ਦਿੱਲੀ : ਨੌਜਵਾਨਾਂ ‘ਚ ਫ਼ੌਜ ਤੇ ਦੂਜੇ ਸੁਰੱਖਿਆ ਬਲਾਂ ਦੇ ਪ੍ਰਤੀ ਰੁਝਾਨ ਵਧਾਉਣ ਲਈ ਕੇਂਦਰ ਸਰਕਾਰ ਹੁਣ ਸਾਰੇ ਸੈਕੰਡਰੀ ਤੇ ਹਾਈ ਸੈਕੰਡਰੀ ਸਕੂਲਾਂ ਨੂੰ ਐੱਨ.ਸੀ.ਸੀ. (ਨੈਸ਼ਨਲ ਕੈਡੇਟ ਕੋਰ) ਸਿਖਲਾਈ ਨਾਲ ਜੋੜਨ ਦੀ ਤਿਆਰੀ ‘ਚ ਹੈ। ਇਸ ਦਿਸ਼ਾ ‘ਚ ਕੰਮ ਸ਼ੁਰੂ ਹੋ ਗਿਆ ਹੈ। ਫਿਲਹਾਲ ਇਸ ਦੀ ਸ਼ੁਰੂਆਤ ਸਾਰੇ ਕੇਂਦਰੀ ਤੇ ਨਵੋਦਿਆ ਵਿਦਿਆਲਿਆ ਤੋਂ ਹੋਵੇਗੀ।

ਇਸ ਉਪਰਾਲੇ ਲਈ ਆਦਿਵਾਸੀ ਬਹੁਲ ਖੇਤਰਾਂ ਨੂੰ ਪਹਿਲ ਦੇ ਆਧਾਰ ‘ਤੇ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸਕੂਲਾਂ ‘ਚ ਐੱਨ.ਸੀ.ਸੀ. ਵਿੰਗ ਦੇ ਵਿਸਤਾਰ ਦੀ ਇਹ ਯੋਜਨਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਸਿਫਾਰਿਸ਼ ਤੋਂ ਬਾਅਦ ਬਣਾਈ ਗਈ ਹੈ, ਜਿਸ ’ਚ ਰੱਖਿਆ ਮੰਤਰਾਲੇ ਦੀ ਮਦਦ ਨਾਲ ਰਾਜ ਸਰਕਾਰਾਂ ਨੂੰ ਇਸ ਲਈ ਉਤਸ਼ਾਹਤ ਕਰਨ ਦੀ ਗੱਲ ਕਹੀ ਗਈ ਹੈ।

ਨਾਲ ਹੀ ਕਿਹਾ ਗਿਆ ਹੈ ਕਿ ਇਸ ਨਾਲ ਵਿਦਿਆਰਥੀਆਂ ਦੀ ਪ੍ਰਤੀਭਾ ਦੀ ਪਛਾਣ ‘ਚ ਮਦਦ ਮਿਲੇਗੀ। ਇਸ ਨਾਲ ਉਹ ਫ਼ੌਜ ਤੇ ਸੁਰੱਖਿਆ ਬਲਾਂ ਦੇ ਨਾਲ ਮਿਲ ਕੇ ਆਪਣੇ ਕਰੀਅਰ ਵੀ ਸਵਾਰ ਸਕਣਗੇ।

Share this Article
Leave a comment