ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਰੱਖਿਆ ਨੀਂਹ ਪੱਥਰ

TeamGlobalPunjab
1 Min Read

ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਬੁੱਧਵਾਰ ਨੂੰ ਰਾਮ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਕੀਤਾ ਅਤੇ ਮੰਦਰ ਦੀ ਨੀਂਹ ਰੱਖੀ।

ਭੂਮੀ ਪੂਜਨ ਸਮਾਗਮ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਅਤੇ ਆਰਐਸਐਸ ਮੁੱਖੀ ਮੋਹਨ ਭਾਗਵਤ ਵੀ ਮੌਜੂਦ ਸਨ। ਪ੍ਰੋਗਰਾਮ ਦੌਰਾਨ ਪੂਜਾ ਕੀਤੀ ਗਈ ਅਤੇ ਮੋਦੀ ਨੇ ਮੰਦਰ ਦੀ ਨੀਂਹ ਦੀ ਮਿੱਟੀ ਨਾਲ ਆਪਣੇ ਮੱਥੇ ‘ਤੇ ਟਿੱਕਾ ਲਗਾਇਆ। ਇਸ ਤੋਂ ਪਹਿਲਾਂ , ਮੋਦੀ ਹੈਲੀਕਾਪਟਰ ਤੋਂ ਅਯੁੱਧਿਆ ਪੁੱਜੇ ਜਿੱਥੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਭੂਮੀ ਪੂਜਨ ਤੋਂ ਪਹਿਲਾਂ ਮੋਦੀ ਹਨੁਮਾਨਗੜ੍ਹੀ ਸਥਿਤ ਮੰਦਿਰ ਪੁੱਜੇ ਅਤੇ ਰਾਮ ਮੰਦਰ ਉਸਾਰੀ ਲਈ ਹਨੁਮਾਨ ਜੀ ਤੋਂ ਅਸ਼ੀਰਵਾਦ ਮੰਗਿਆ। ਮੰਦਰ ਵਿੱਚ ਕੁੱਝ ਸਮੇਂ ਪੂਜਾ ਕਰਨ ਤੋਂ ਬਾਅਦ ਮੋਦੀ ਰਾਮ ਜਨਮ ਸਥਾਨ ਖੇਤਰ ਲਈ ਰਵਾਨਾ ਹੋਏ ਅਤੇ ਉੱਥੇ ਪਹੁੰਚ ਕੇ ਭਗਵਾਨ ਰਾਮ ਨੂੰ ਪ੍ਰਣਾਮ ਕੀਤਾ ਇਸ ਤੋਂ ਬਾਅਦ ਭੂਮੀ ਪੂਜਨ ਸਮਾਗਮ ਹੋਇਆ। ਦਸ ਦਈਏ ਉੱਚ ਅਦਾਲਤ ਨੇ ਪਿਛਲੇ ਸਾਲ ਦਹਾਕਿਆਂ ਪੁਰਾਣੇ ਮੁੱਦੇ ਦਾ ਹੱਲ੍ਹ ਕਢਦੇ ਹੋਏ ਅਯੁੱਧਿਆ ਵਿੱਚ ਰਾਮ ਮੰਦਰ ਉਸਾਰੀ ਦਾ ਰਸਤਾ ਸਾਫ ਕਰ ਦਿੱਤਾ ਸੀ।

- Advertisement -

Share this Article
Leave a comment