ਪ੍ਰਧਾਨ ਮੰਤਰੀ ਮੋਦੀ ਅੱਜ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ਕਰਨਗੇ ਸੰਬੋਧਨ

TeamGlobalPunjab
1 Min Read

ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਾਮਾਜਕ ਪ੍ਰੀਸ਼ਦ ਦੀ ਅਹਿਮ ਬੈਠਕ ਨੂੰ ਸੰਬੋਧਨ ਕਰਨਗੇ। ਪ੍ਰੀਸ਼ਦ ‘ਚ ਭਾਰਤ ਦੇ ਗ਼ੈਰ ਸਥਾਈ ਮੈਂਬਰ ਵਜੋਂ ਚੁਣੇ ਜਾਣ ਮਗਰੋਂ ਸੰਯੁਕਤ ਰਾਸ਼ਟਰ ’ਚ ਪ੍ਰਧਾਨ ਮੰਤਰੀ ਮੋਦੀ ਦਾ ਇਹ ਪਹਿਲਾ ਭਾਸ਼ਣ ਹੋਵੇਗਾ।

ਵਿਦੇਸ਼ੀ ਮੰਤਰਾਲੇ ਨੇ ਕਿਹਾ, ਪੀਐਮ ਮੋਦੀ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਵੀਡੀਓ ਲਿੰਕ ਰਾਹੀਂ ECOSOC ਦੇ ਸੈਸ਼ਨ ‘ਚ ਸੰਬੋਧਨ ਕਰਨਗੇ। ਇਸ ਵਿੱਚ ਉਨ੍ਹਾਂ ਦੇ ਨਾਲ ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਬਰਗ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਵੀ ਸੈਸ਼ਨ ਦੌਰਾਨ ਸ਼ਾਮਲ ਹੋਣਗੇ।

ECOSOC ਦੇ ਉੱਚ ਪੱਧਰੀ ਸੈਸ਼ਨ ਦਾ ਵਿਸ਼ਾ ‘ਕੋਵਿਡ-19 ਤੋਂ ਬਾਅਦ ਬਹੁਲਵਾਦ’ ਹੈ। ਇਸ ਸਾਲਾਨਾ ਸਤਰ ਵਿੱਚ ਸਰਕਾਰੀ, ਨਿੱਜੀ ਖੇਤਰ, ਨਾਗਰਿਕ ਸੰਸਥਾਨਾਂ ਅਤੇ ਵਿਦਿਅਕ ਸਮੂਹਾਂ ਦੇ ਸਿਖਰ ਪ੍ਰਤਿਨਿੱਧੀ ਸ਼ਾਮਲ ਹੋਣਗੇ।

Share this Article
Leave a comment