ਨਵੀਂ ਦਿੱਲੀ: ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਪੂਰੇ ਦੇਸ਼ ਵਿੱਚ ਅਨੋਖੇ ਢੰਗ ਨਾਲ ਮਨਾਏਗੀ। ਭਾਰਤੀ ਜਨਤਾ ਪਾਰਟੀ 17 ਸਤੰਬਰ ਤੋਂ 7 ਅਕਤੂਬਰ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71 ਵੇਂ ਜਨਮ ਦਿਵਸ ਦੇ ਮੌਕੇ ‘ਤੇ ਵੱਖ -ਵੱਖ ਸੇਵਾ ਗਤੀਵਿਧੀਆਂ ਕਰੇਗੀ।ਜਾਣਕਾਰੀ ਮੁਤਾਬਕ ਇਸ ਅਭਿਆਨ ਨੂੰ ਸੇਵਾ ਤੇ ਸਮਰਪਣ ਅਭਿਆਨ ਨਾਮ ਦਿੱਤਾ ਗਿਆ ਹੈ।ਇਸ ਕ੍ਰਮ ਵਿੱਚ, ਬਿਹਾਰ, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ। ਮੱਧ ਪ੍ਰਦੇਸ਼ ਵਿੱਚ 71 ਲੱਖ ਅਤੇ ਬਿਹਾਰ ਵਿੱਚ 30 ਲੱਖ ਲੋਕਾਂ ਨੂੰ ਟੀਕੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦੇ ਜਨਮਦਿਨ ‘ਤੇ ਟੀਕਾਕਰਨ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੀ ਬੇਨਤੀ ਕੀਤੀ। ਕੇਂਦਰੀ ਸਿਹਤ ਮੰਤਰੀ ਨੇ ਟਵੀਟ ਕਰਕੇ ਕਿਹਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਾਰਿਆਂ ਨੂੰ ਮੁਫ਼ਤ ਵੈਕਸੀਨ ਦਾ ਤੋਹਫਾ ਦਿੱਤਾ ਹੈ। ਸ਼ੁੱਕਰਵਾਰ ਸਾਡੇ ਪਿਆਰੇ ਪ੍ਰਧਾਨ ਮੰਤਰੀ ਦਾ ਜਨਮਦਿਨ ਹੈ। ਆਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ‘ਵੈਕਸੀਨ ਸੇਵਾ’ ਅਧੀਨ ਸਮਾਜ ਦੇ ਸਾਰੇ ਵਰਗਾਂ ਦਾ ਟੀਕਾਕਰਨ ਕਰਵਾ ਕੇ ਜਨਮਦਿਨ ਦਾ ਤੋਹਫ਼ਾ ਦਈਏ।
Birthday greetings from the entire nation to India's Pradhan Sevak PM Shri @narendramodi!#HappyBdayModiji pic.twitter.com/775hqtBfLr
— BJP (@BJP4India) September 17, 2021
ਦਸ ਦਈਏ ਕਿ 20 ਦਿਨ ਦੇ ਇਸ ਅਭਿਆਨ ਦੇ ਪਿੱਛੇ ਵਜ੍ਹਾ ਇਹ ਹੈ ਕਿ ਅੱਜ ਤੋਂ 20 ਦਿਨ ਬਾਅਦ ਯਾਨੀ 7 ਅਕਤੂਬਰ ਨੂੰ 20 ਸਾਲ ਪਹਿਲਾਂ ਪੀਐਮ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਨੂੰ ਦੇਖਦਿਆਂ ਬੀਜੇਪੀ ਨੇ ਇਸ ਅਭਿਆਨ ਨੂੰ 7 ਅਕਤੂਬਰ ਤਕ ਚਲਾਉਣ ਦਾ ਫੈਸਲਾ ਕੀਤਾ ਹੈ। ਉੱਥੇ ਹੀ ਬੀਜੇਪੀ ਨੇ ਇਸ ਲਈ ਚਾਰ ਮੈਂਬਰੀ ਕਮੇਟੀ ਬਣਾਈ ਜੋ ਪਾਰਟੀ ਕਾਰਕੁੰਨਾ ਲਈ ਪ੍ਰੋਗਰਾਮ ਆਯੋਜਿਤ ਕਰਨਗੇ। ਦੱਸ ਦਈਏ ਇਸ ਕਮੇਟੀ ਦੀ ਅਗਵਾਈ ਕੈਲਆਸ਼ ਵਿਜੇਵਰਗੀਯ ਕਰ ਰਹੇ ਹਨ।