ਨਵੀਂ ਦਿੱਲੀ : ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦੀ ਦਲ ਦੀ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਸਦਨ ਦੀ ਕਾਰਵਾਈ ਦੌਰਾਨ ਗਾਇਬ ਰਹਿਣ ਵਾਲੇ ਸੰਸਦ ਮੈਂਬਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ‘ਤੁਸੀਂ ਆਪਣੇ ਆਪ ਨੂੰ ਬਦਲੋ, ਨਹੀਂ ਤਾਂ ਅਸੀਂ ਬਦਲਾਂਗੇ।’
ਪੀਐਮ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ‘ਅਨੁਸ਼ਾਸਨ ਵਿੱਚ ਰਹੋ, ਸਮੇਂ ‘ਤੇ ਆਓ ਅਤੇ ਉਦੋਂ ਹੀ ਬੋਲੋ ਜਦੋਂ ਤੁਹਾਡੀ ਵਾਰੀ ਹੋਵੇ। ਬੱਚਿਆਂ ਵਰਗਾ ਵਿਵਹਾਰ ਨਾ ਕਰੋ। ਮੈਂ ਤੁਹਾਡੇ ਨਾਲ ਬੱਚਿਆਂ ਵਾਂਗ ਵਿਹਾਰ ਕਰਾਂ, ਇਹ ਮੇਰੇ ਲਈ ਚੰਗਾ ਨਹੀਂ ਹੈ।’
ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਅਤੇ ਮੀਟਿੰਗਾਂ ਵਿੱਚ ਨਿਯਮਤ ਰਹਿਣ ਅਤੇ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਲਈ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਤੁਹਾਡੀ ਅਨੁਸ਼ਾਸਨਹੀਣਤਾ ਨੂੰ ਲੈ ਕੇ ਮੇਰਾ ਪਰੇਸ਼ਾਨ ਹੋਣਾ ਅਤੇ ਤੁਹਾਡੇ ਨਾਲ ਬੱਚਿਆਂ ਵਾਂਗ ਵਿਵਹਾਰ ਕਰਨਾ ਮੇਰੇ ਲਈ ਚੰਗਾ ਨਹੀਂ ਹੈ। ਜੇਕਰ ਇੱਕੋ ਗੱਲ ਕਈ ਵਾਰ ਕਹੀ ਜਾਵੇ ਤਾਂ ਬੱਚੇ ਵੀ ਪਸੰਦ ਨਹੀਂ ਕਰਦੇ।