ਕੈਬਨਿਟ ‘ਚ ਫੇਰਬਦਲ ਨੂੰ ਲੈ ਕੇ ਹੋਣ ਵਾਲੀ ਅਹਿਮ ਬੈਠਕ ਰੱਦ, PM ਮੋਦੀ ਦੀ ਮੰਤਰੀਆਂ ਨਾਲ ਹੋਣੀ ਸੀ ਚਰਚਾ

TeamGlobalPunjab
2 Min Read

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੇ ਕੇਂਦਰੀ ਮੰਤਰੀ ਪ੍ਰੀਸ਼ਦ ਦਾ ਇਸ ਹਫਤੇ ਵਿਸਥਾਰ ਕਰ ਸਕਦੇ ਹਨ। ਵਿਸਥਾਰ ਵਿੱਚ ਲਗਭਗ ਡੇਢ ਦਰਜਨ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲ ਸਕਦੀ ਹੈ। ਹਾਲਾਂਕਿ, ਇਸ ਵਿਚਾਲੇ ਅੱਜ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਹੋਣ ਵਾਲੀ ਬੈਠਕ ਰੱਦ ਹੋ ਗਈ ਹੈ।

ਇਸ ਤੋਂ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਸੀ ਕਿ ਬੈਠਕ ‘ਚ ਮੰਤਰੀਆਂ ਦੇ ਕੰਮਕਾਜ ਦੀ ਸਮੀਖਿਆ ਅਤੇ ਮੰਤਰਾਲਿਆਂ ਦੀ ਅੱਗੇ ਦੀ ਯੋਜਨਾ ਨੂੰ ਲੈ ਕੇ ਬਣਾਈ ਗਈ ਰਿਪੋਰਟ ‘ਤੇ ਚਰਚਾ ਹੋਵੇਗੀ। ਜਾਣਕਾਰੀ ਮੁਤਾਬਕ ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਧਰਮੇਂਦਰ ਪ੍ਰਧਾਨ, ਪੀਊਸ਼ ਗੋਇਲ, ਪ੍ਰਹਿਲਾਦ ਜੋਸ਼ੀ ਅਤੇ ਨਰੇਂਦਰ ਸਿੰਘ ਤੋਮਰ ਸ਼ਾਮਲ ਹੋਣ ਵਾਲੇ ਸਨ।

ਧਿਆਨ ਯੋਗ ਹੈ ਕਿ ਜਦੋਂ ਮੋਦੀ ਸਰਕਾਰ ਬਣੀ ਸੀ ਤਾਂ ਕੁੱਲ 57 ਮੰਤਰੀ ਬਣਾਏ ਗਏ ਸਨ। ਇਨ੍ਹਾਂ ‘ਚ 24 ਕੈਬਿਨਟ, 9 ਆਜ਼ਾਦ ਚਾਰਜ ਅਤੇ 24 ਰਾਜਮੰਤਰੀ ਸ਼ਾਮਲ ਸਨ। ਹਾਲਾਂਕਿ, ਇਨ੍ਹਾਂ ‘ਚੋਂ ਕਈ ਮੰਤਰੀਆਂ ਦੇ ਕੋਲ ਇੱਕ ਤੋਂ ਵੱਧ ਵਿਭਾਗ ਹਨ। ਇਨ੍ਹਾਂ ‘ਚ ਪ੍ਰਕਾਸ਼ ਜਾਵਡੇਕਰ, ਡਾ. ਹਰਸ਼ਵਰਧਨ, ਪੀਊਸ਼ ਗੋਇਲ, ਧਰਮੇਂਦਰ ਪ੍ਰਧਾਨ, ਨਰੇਂਦਰ ਸਿੰਘ ਤੋਮਰ, ਨਿਤਿਨ ਗਡਕਰੀ, ਰਵੀਸ਼ੰਕਰ ਪ੍ਰਸਾਦ, ਸਮਰਿਤੀ ਇਰਾਨੀ ਅਤੇ ਹਰਦੀਪ ਸਿੰਘ ਪੁਰੀ ਦੇ ਨਾਮ ਸ਼ਾਮਲ ਹਨ।

Share this Article
Leave a comment