ਸਲੋਵਾਕੀਆ ਪਹੁੰਚੇ ਪ੍ਰਧਾਨ ਮੰਤਰੀ ਮੋਦੀ: Bread – Salt ਨਾਲ ਹੋਇਆ ਸਵਾਗਤ, ਜਾਣੋ ਕੀ ਹੈ ਇਹ ਰਵਾਇਤ

Global Team
3 Min Read

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੋ ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ ਦੌਰਾਨ ਸਲੋਵਾਕੀਆ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇੱਥੇ ਉਹ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਅਤੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਨਾਲ ਗੱਲਬਾਤ ਕਰਨਗੇ ਅਤੇ ਵਪਾਰਕ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ।

ਪੀਐਮ ਮੋਦੀ 1993 ਵਿੱਚ ਸਲੋਵਾਕੀਆ ਦੀ ਆਜ਼ਾਦੀ ਤੋਂ ਬਾਅਦ ਉੱਥੇ ਜਾਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਐਤਵਾਰ ਰਾਤ ਨੂੰ ਸਲੋਵਾਕੀਆ ਦੀ ਰਾਜਧਾਨੀ ਪਹੁੰਚਣ ਤੋਂ ਬਾਅਦ ‘ਐਕਸ’ (X) ‘ਤੇ ਇੱਕ ਪੋਸਟ ਵਿੱਚ ਪੀਐਮ ਮੋਦੀ ਨੇ ਕਿਹਾ, ‘ਇਹ ਦੌਰਾ ਭਾਰਤ-ਸਲੋਵਾਕੀਆ ਦੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਅਤੇ ਸਹਿਯੋਗ ਦੇ ਨਵੇਂ ਰਾਹ ਤਲਾਸ਼ਣ ਦਾ ਮੌਕਾ ਦਿੰਦਾ ਹੈ। ਰਾਸ਼ਟਰਪਤੀ ਪੇਲੇਗ੍ਰਿਨੀ ਅਤੇ ਪ੍ਰਧਾਨ ਮੰਤਰੀ ਫਿਕੋ ਨਾਲ ਵਧੀਆ ਮੀਟਿੰਗ ਦੀ ਉਡੀਕ ਹੈ।’

ਰਾਜਧਾਨੀ ਬ੍ਰਾਤਿਸਲਾਵਾ ਦੇ ਹੋਟਲ ਪਹੁੰਚਣ ‘ਤੇ ਲੋਕਾਂ ਵੱਲੋਂ ਪੀਐਮ ਮੋਦੀ ਦਾ ਬਹੁਤ ਹੀ ਗਰਮਜੋਸ਼ੀ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ‘ਮੋਦੀ-ਮੋਦੀ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ।ਬ੍ਰਾਤਿਸਲਾਵਾ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬ੍ਰੈੱਡ ਅਤੇ ਨਮਕ ਦੇ ਨਾਲ ਰਵਾਇਤੀ ਸਵਾਗਤ ਕੀਤਾ ਗਿਆ।

ਸਲੋਵਾਕ ਸੰਸਕ੍ਰਿਤੀ ਵਿੱਚ ਬ੍ਰੈੱਡ ਅਤੇ ਨਮਕ ਨਾਲ ਕੀਤਾ ਜਾਣ ਵਾਲਾ ਰਵਾਇਤੀ ਸਵਾਗਤ ਪ੍ਰਹੁਣਚਾਰੀ, ਸਤਿਕਾਰ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਵਿੱਚ ਬ੍ਰੈੱਡ ਖੁਸ਼ਹਾਲੀ ਅਤੇ ਜੀਵਨ-ਨਿਰਵਾਹ ਦਾ ਸੰਕੇਤ ਦਿੰਦੀ ਹੈ, ਜਦੋਂ ਕਿ ਨਮਕ ਦੋਸਤੀ, ਮੁੱਲ ਅਤੇ ਸੁਰੱਖਿਆ ਦਾ ਪ੍ਰਤੀਕ ਹੁੰਦਾ ਹੈ। ਇਹ ਪਰੰਪਰਾ ਸਲਾਵਿਕ ਸੰਸਕ੍ਰਿਤੀ ਵਿੱਚ ਡੂੰਘੀ ਜੁੜੀ ਹੋਈ ਹੈ ਅਤੇ ਮਹਿਮਾਨਾਂ ਪ੍ਰਤੀ ਆਦਰ ਅਤੇ ਆਪਣਾਪਣ ਪ੍ਰਗਟ ਕਰਨ ਦਾ ਇੱਕ ਮਹੱਤਵਪੂਰਨ ਜ਼ਰੀਆ ਹੈ।

ਵਿਦੇਸ਼ ਮੰਤਰਾਲੇ ਨੇ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, ‘ਹੋਟਲ ਪਹੁੰਚਣ ‘ਤੇ ਸਲੋਵਾਕ ਰਿਪਬਲਿਕ ਦੇ ਵਿਦੇਸ਼ ਅਤੇ ਯੂਰਪੀਅਨ ਮਾਮਲਿਆਂ ਦੇ ਮੰਤਰੀ, ਮਿਸਟਰ ਜੁਰਾਜ ਬਲਾਨਾਰ ਨੇ ਪੀਐਮ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਬ੍ਰੈੱਡ – ਨਮਕ ਨਾਲ ਸਲੋਵਾਕੀਆ ਦੇ ਰਵਾਇਤੀ ਅੰਦਾਜ਼ ਵਿੱਚ ਨਿੱਘਾ ਸਵਾਗਤ ਕੀਤਾ ਗਿਆ, ਜੋ ਕਿ ਪ੍ਰਹੁਣਚਾਰੀ, ਸਤਿਕਾਰ ਅਤੇ ਸਦਭਾਵਨਾ ਦਾ ਪ੍ਰਤੀਕ ਹੈ।’

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment