ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਯਾਨੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮਨੀਪੁਰ ਲਈ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰਾਜੈਕਟ ਦਾ ਉਦੇਸ਼ ਮਨੀਪੁਰ ਦੇ 16 ਜ਼ਿਲ੍ਹਿਆਂ ਦੇ ਲਗਭਗ 2,80,756 ਪਰਿਵਾਰਾਂ ਦੇ ਘਰਾਂ ਤੱਕ ਪਾਣੀ ਪਹੁੰਚਾਉਣਾ ਹੈ।
ਪ੍ਰਧਾਨ ਮੰਤਰੀ ਦਫਤਰ ਨੇ ਆਪਣੇ ਬਿਆਨ ‘ਚ ਕਿਹਾ ਕਿ ਇਸ ਜਲ ਪ੍ਰਾਜੈਕਟ ਨੂੰ ਇਸ ਡੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਗ੍ਰੇਟਰ ਇੰਫਾਲ ਯੋਜਨਾਬੰਦੀ ਖੇਤਰ 25 ਕਸਬਿਆਂ ਅਤੇ 1731 ਗ੍ਰਾਮੀਣ ਬਸਤੀਆਂ ਦੇ ਬਾਕੀ ਬਚੇ ਪਰਿਵਾਰਾਂ ਨੂੰ ਤਾਜਾ ਅਤੇ ਸਾਫ ਜਲ ਘਰੇਲੂ ਨਲਕੇ ਦੇ ਕੁਨੈਕਸ਼ਨ ਨਾਲ ਮੁਹੱਈਆ ਕਰਵਾਇਆ ਜਾ ਸਕੇਗਾ। ਬਿਆਨ ਅਨੁਸਾਰ ਮਨੀਪੁਰ ਦੀ ਰਾਜਪਾਲ ਨਜਮਾ ਹੇਪੁੱਲਾ ਅਤੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਰਾਜ ਸਰਕਾਰ ਦੇ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਵੀ ਇਸ ਸਮਾਗਮ ਵਿੱਚ ਹਿੱਸਾ ਲੈ ਸਕਦੇ ਹਨ।
ਪੀਐੱਮਓ ਦੇ ਬਿਆਨ ਅਨੁਸਾਰ ਇਹ ਪ੍ਰਾਜੈਕਟ ਮਨੀਪੁਰ ਦੇ 16 ਜ਼ਿਲ੍ਹਿਆਂ ਦੇ ਲਗਭਗ 2,80,756 ਪਰਿਵਾਰਾਂ ਨੂੰ ਪਾਣੀ ਦੀ ਸਹੂਲਤ ਪ੍ਰਦਾਨ ਕਰੇਗਾ। ਭਾਰਤ ਵਿੱਚ ਕਰੀਬ 19 ਕਰੋੜ ਪਰਿਵਾਰ ਹਨ। ਇਨ੍ਹਾਂ ਵਿਚੋਂ ਸਿਰਫ 24 ਫੀਸਦੀ ਲੋਕਾਂ ਕੋਲ ਹੀ ਐਫ.ਐੱਚ.ਟੀ.ਸੀ. ਹੈ। ਇਸ ਮਿਸ਼ਨ ਦਾ ਉਦੇਸ਼ ਰਾਜ ਦੀਆਂ ਸਰਕਾਰਾਂ, ਪੰਚਾਇਤੀ ਰਾਜ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਸਮੇਤ ਸਾਰੇ ਹਿੱਸੇਦਾਰਾਂ ਦੀ ਭਾਈਵਾਲੀ ਰਾਹੀਂ 14,33,21,049 ਪਰਿਵਾਰਾਂ ਨੂੰ ਐਫਐਚਟੀਸੀ ਪ੍ਰਦਾਨ ਕਰਨਾ ਹੈ।