ਨਹਿਰੂ ਖਿਲਾਫ ਬੋਲੇ ਤਰੁਣ ਚੁੱਘ ! ਕਿਹਾ ਉਨ੍ਹਾਂ ਦੀਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਿਹਾ ਹੈ ਦੇਸ਼?

Global Team
1 Min Read

ਨਿਊਜ਼ ਡੈਸਕ : ਜਦੋਂ ਗੱਲ ਸਿਆਸਤ ਦੀ ਚਲਦੀ ਹੈ ਤਾਂ ਇੱਕ ਦੂਜੇ ਉੱਪਰ ਸਿਆਸਤਦਾਨਾਂ ਵੱਲੋਂ ਕੀਤੇ ਜਾਂਦੇ ਵਾਰ ਪਲਟਵਾਰ ਆਪ ਮੁਹਾਰੇ ਸਾਡੇ ਜ਼ਹਿਨ ‘ਚ ਘੁੰਮਣ ਲੱਗ ਜਾਂਦੇ ਹਨ। ਕੁਝ ਅਜਿਹਾ ਹੁਣ ਭਾਜਪਾ ਆਗੂ ਵੱਲੋਂ ਕੀਤਾ ਜਾ ਰਿਹਾ ਹੈ। ਦਰਅਸਲ ਭਾਜਪਾ ਦੇ ਸੀਨੀਅਰ ਆਗੂ ਅਤੇ ਜੰਮੂ ਕਸ਼ਮੀਰ ਲੱਦਾਖ, ਅਤੇ ਤੇਲੰਗਾਨਾ ਦੇ ਇੰਚਾਰਜ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਪਾਰਟੀ ‘ਤੇ ਸਿਆਸੀ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਹੜੇ ਹਾਲਾਤ ਕਸ਼ਮੀਰ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ‘ਚ ਹਨ ਇਸ ਲਈ ਪੰਡਿਤ ਜਵਾਹਰ ਲਾਲ ਨਹਿਰੂ ਜ਼ਿੰਮੇਵਾਰ ਹਨ। ਜਿਸ ਦਾ ਖਾਮਿਆਜਾ ਦੇਸ਼ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ।

ਇਸ ਮੌਕੇ ਤਰੁਣ ਚੁੱਘ ਨੇ ਜਿੱਥੇ ਕਾਂਗਰਸ ਨੂੰ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਤਾਰੀਫਾਂ ਦੇ ਵੀ ਪੁਲ ਬੰਨੇ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਨਾਲ ਦੇਸ਼ ਮਜ਼ਬੂਤ ਹੋ ਰਹਾ ਹੈ। ਇਸ ਮੌਕੇ ਨਹਿਰੂ ਖਿਲਾਫ ਬੋਲਦਿਆਂ ਚੁੱਘ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਹਿੱਤਾਂ ਨੂੰ ਅਹਿਮੀਅਤ ਦਿੱਤੀ ਸੀ ਨਾ ਕਿ ਦੇਸ਼ ਨੂੰ। ਇਸ ਮੌਕੇ ਉਨ੍ਹਾਂ ਭਾਰਤ ਪਾਕਿ ਜੰਗ ਲਈ ਨਹਿਰੂ ਅਤੇ ਸ਼ੇਖ ਅਬਦੁੱਲਾ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਮੌਕੇ ਉਨ੍ਹਾਂ ਧਾਰਾ 370 ਤੋੜੇ ਜਾਣ ਦੀ ਵੀ ਸ਼ਲਾਘਾ ਕੀਤੀ।

 

 

 

 

Share This Article
Leave a Comment