ਐਂਟੀ ਪੇਪਰ ਲੀਕ ਬਿਲ ਪਾਸ ਹੋਣ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤੀ ਵੀਡੀਓ; ਪੜ੍ਹੋ ਕੀ ਬੋਲੇ

Global Team
2 Min Read

ਨਵੀ ਦਿੱਲੀ : ਐਂਟੀ ਪੇਪਰ ਲੀਕ ਬਿਲ ਦੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਜਾਰੀ ਵੀਡੀਓ ਸੰਦੇਸ਼ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਸੰਸਦ ਨੇ ਇੱਕ ਅਜਿਹਾ ਬਿਲ ਪਾਸ ਕੀਤਾ ਹੈ, ਜੋ ਸਾਡੀ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।

ਪੀਐਮ ਮੋਦੀ ਨੇ ਵੀਡੀਓ ਵਿੱਚ ਕਿਹਾ, ”ਭਰੋਸੇਯੋਗ ਪ੍ਰੀਖਿਆ ਪ੍ਰਣਾਲੀ ਲਈ ਅਸੀਂ ਲਗਾਤਾਰ ਇੱਕ ਤੋਂ ਬਾਅਦ ਇੱਕ ਕਦਮ ਚੁੱਕ ਰਹੇ ਹਾਂ। ਟਾਸਕ ਫੋਰਸ ਦਾ ਗਠਨ ਹੋਵੇ, ਫਾਸਟ ਟ੍ਰੈਕ ਕੋਰਟ ਬਣਾਉਣਾ ਹੋਵੇ ਜਾਂ ਰਾਜਾਂ ਦੇ ਸੁਝਾਅ ਧਿਆਨ ਵਿੱਚ ਰੱਖਣੇ ਹੋਣ। ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਹਰ ਰਾਜ ਅਤੇ ਕੇਂਦਰ ਸਰਕਾਰ ਇਸ ਤਰ੍ਹਾਂ ਦੀ ਪੇਪਰ ਲੀਕ ਦੀ ਸਮੱਸਿਆ ਝੱਲ ਰਹੀ ਹੈ। ਬੱਚਿਆਂ ਦੇ ਭਵਿੱਖ ਲਈ ਵੀ ਇਸ ਕਾਰਨ ਖ਼ਤਰਾ ਪੈਦਾ ਹੋ ਰਿਹਾ ਹੈ। ਇਹਨਾਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਦੇਸ਼ ਵਿਆਪੀ, ਸਾਰੇ ਰਾਜਾਂ ਵਿੱਚ ਵੀ ਅਤੇ ਕੇਂਦਰ ਵਿੱਚ ਵੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਾਜ਼ਮੀ ਹੋ ਗਿਆ ਹੈ। ਟੈਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਦੀ ਲੋੜ ਹੋ ਗਈ ਹੈ। ਅਤੇ ਨਾਲ ਹੀ, ਮੁੜ ਤੋਂ ਕੋਈ ਪੇਪਰ ਮਾਫੀਆ, ਪੇਪਰ ਲੀਕ ਕਰਨ ਵਾਲਾ ਗਿਰੋਹ, ਦੇਸ਼ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਗਿਰੋਹ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਲਈ ਸਖ਼ਤ ਕਾਨੂੰਨਾਂ ਦੀ ਵੀ ਲੋੜ ਹੈ।”

ਪੀਐਮ ਮੋਦੀ ਨੇ ਕਿਹਾ, ‘ਅਸੀਂ ਸੰਸਦ ਵਿੱਚ ਬਿਲ ਲੈ ਕੇ ਗਏ ਸੀ। ਜਿਵੇਂ ਕਿ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ। ਪਿਛਲੇ ਦੋ ਦਿਨਾਂ ਵਿੱਚ, ਸੰਸਦ ਦੇ ਦੋਵਾਂ ਸਦਨਾਂ ਵਿੱਚ ਵੱਧ ਤੋਂ ਵੱਧ ਮਾਨਯੋਗ ਸੰਸਦ ਮੈਂਬਰਾਂ ਨੇ ਵਿਸਥਾਰ ਨਾਲ ਚਰਚਾ ਕੀਤੀ ਹੈ। ਦੋਵਾਂ ਸਦਨਾਂ ਨੇ ਇਸ ਸਖ਼ਤ ਕਾਨੂੰਨਾਂ ਵਾਲੇ ਪ੍ਰਬੰਧਾਂ ਨੂੰ ਪਾਸ ਕਰ ਦਿੱਤਾ ਹੈ।’

ਪੀਐਮ ਮੋਦੀ ਨੇ ਅੱਗੇ ਕਿਹਾ, ‘ਹੁਣ ਭਰੋਸੇਯੋਗ ਪ੍ਰੀਖਿਆ ਪ੍ਰਣਾਲੀ ਦੀ ਦਿਸ਼ਾ ਵਿੱਚ ਵਧਣ ਲਈ ਇੱਕ ਮਹੱਤਵਪੂਰਨ ਕੰਮ ਪੂਰਾ ਹੋ ਗਿਆ ਹੈ। ਇਹ ਕੰਮ ਅੱਗੇ ਵੀ ਚੱਲਦਾ ਰਹੇਗਾ। ਅਸੀਂ ਅੱਗੇ ਅਜਿਹੀ ਸਥਿਤੀ ਨੂੰ ਲੰਬੇ ਸਮੇਂ ਤੱਕ ਨਹੀਂ ਚੱਲਣ ਦਿਆਂਗੇ। ਸਾਥੀਓ, ਆਓ ਅਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ।’

Share This Article
Leave a Comment