PM ਮੋਦੀ ਨੂੰ ਕੇਰਲ ਦੌਰੇ ਦੌਰਾਨ ਮਿਲਿਆ ਆਤਮਘਾਤੀ ਬੰਬ ਹਮਲੇ ਦੀ ਧਮਕੀ ਵਾਲਾ ਪੱਤਰ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

Rajneet Kaur
3 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕੇਰਲ ਦੌਰੇ ‘ਤੇ ਜਾ ਰਹੇ ਹਨ।  PM ਮੋਦੀ ਨੂੰ ਦੋ ਦਿਨਾਂ ਕੇਰਲ ਦੌਰੇ ਦੌਰਾਨ ਉਨ੍ਹਾਂ ‘ਤੇ ਆਤਮਘਾਤੀ ਬੰਬ ਹਮਲਾ ਕਰਨ ਦੀ ਧਮਕੀ ਮਿਲੀ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਇਸ ਪੱਤਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਚੀ ਦੇ ਕਿਸੇ ਵਿਅਕਤੀ ਦੁਆਰਾ ਕਥਿਤ ਤੌਰ ‘ਤੇ ਮਲਿਆਲਮ ਵਿੱਚ ਲਿਖਿਆ ਗਿਆ ਇੱਕ ਪੱਤਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇ ਸੁਰੇਂਦਰਨ ਦੇ ਦਫਤਰ ਤੋਂ ਮਿਲਿਆ ਹੈ। ਸੁਰੇਂਦਰਨ ਨੇ ਪੱਤਰ ਪੁਲਿਸ ਨੂੰ  ਸੌਂਪ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੇ ਐਨਕੇ ਜੌਨੀ ਨਾਂ ਦੇ ਵਿਅਕਤੀ ਨੂੰ ਟਰੇਸ ਕੀਤਾ ਹੈ। ਜਿਸ ਦਾ ਪਤਾ ਪੱਤਰ ਵਿੱਚ ਸੀ। ਚਿੱਠੀ ‘ਚ ਕਿਹਾ ਗਿਆ ਸੀ ਕਿ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੋਣੀ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ, ਕੋਚੀ ਦੇ ਰਹਿਣ ਵਾਲੇ ਜੌਨੀ ਨੇ ਪੱਤਰ ਲਿਖਣ ਤੋਂ ਇਨਕਾਰ ਕੀਤਾ ਹੈ। ਉਸਨੇ  ਦੋਸ਼ ਲਗਾਇਆ ਕਿ ਇਹ ਉਸਦੇ ਖਿਲਾਫ ਸਾਜ਼ਿਸ਼ ਸੀ। ਜੌਨੀ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੇ ਘਰ ਆ ਕੇ ਚਿੱਠੀ ਬਾਰੇ ਪੁੱਛਗਿੱਛ ਕੀਤੀ। ਪੁਲਿਸ ਨੇ ਚਿੱਠੀ ਨੂੰ ਮੇਰੀ ਹੱਥ ਲਿਖਤ ਨਾਲ ਮਿਲਾ ਕੇ ਦੇਖਿਆ ਹੈ। ਪੁਲਿਸ ਨੂੰ ਵੀ ਲੱਗਦਾ ਹੈ ਕਿ ਇਸ ਹਰਕਤ ਪਿੱਛੇ ਕਿਸੇ ਹੋਰ ਦਾ ਹੱਥ ਹੈ।

ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਕੇ ਸੁਰੇਂਦਰਨ ਨੇ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਸਬੰਧਤ ਵੀਵੀਆਈਪੀ ਸੁਰੱਖਿਆ ਯੋਜਨਾ ਨੂੰ ਲੀਕ ਕਰਨ ਲਈ ਸੂਬਾ ਪੁਲਿਸ ਦੀ ਆਲੋਚਨਾ ਕੀਤੀ ਹੈ। ਸੁਰੇਂਦਰਨ ਨੇ ਦੋਸ਼ ਲਗਾਇਆ ਕਿ ਧਾਰਮਿਕ ਕੱਟੜਪੰਥੀ ਸੰਗਠਨ ਕੇਰਲ ‘ਚ ਬਹੁਤ ਮਜ਼ਬੂਤ ​​ਅਤੇ ਸਰਗਰਮ ਹਨ। ਸੂਬੇ ਦੇ ਖੁਫੀਆ ਮੁਖੀ ਦੀ ਰਿਪੋਰਟ ਮੀਡੀਆ ‘ਚ ਲੀਕ ਹੋ ਗਈ ਹੈ।ਸਟੇਟ ਇੰਟੈਲੀਜੈਂਸ ਚੀਫ਼ ਦੀ ਰਿਪੋਰਟ ਮੀਡੀਆ ਨੂੰ ਲੀਕ ਹੋ ਗਈ ਹੈ। ਇਸ ਵਿੱਚ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ), ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ), ਐਸਡੀਪੀਆਈ ਅਤੇ ਮਾਓਵਾਦੀਆਂ ਸਮੇਤ ਕਈ ਸੰਗਠਨਾਂ ਦਾ ਜ਼ਿਕਰ ਹੈ, ਪਰ ਰਾਜ ਸਰਕਾਰ ਇਨ੍ਹਾਂ ਸੰਗਠਨਾਂ ਨੂੰ ਬਚਾ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਦਾ ਦੋ ਦਿਨਾਂ ਕੇਰਲ ਦੌਰਾ ਸੋਮਵਾਰ ਤੋਂ ਸ਼ੁਰੂ ਹੋਵੇਗਾ। ਉਹ 24 ਅਪ੍ਰੈਲ ਨੂੰ ਕੋਚੀ ‘ਚ ‘ਯੁਵਾਮ 2023’ ਦੇ ਉਦਘਾਟਨੀ ਸੈਸ਼ਨ ਸਮੇਤ ਕਈ ਸਮਾਗਮਾਂ ‘ਚ ਸ਼ਿਰਕਤ ਕਰਨ ਵਾਲੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment