ਨਿਊਜ਼ੀਲੈਂਡ ‘ਚ ਵੱਡੀ ਜਿੱਤ ਹਾਸਲ ਕਰਨ ਵਾਲੀ ਜੇਸਿੰਡਾ ਨੂੰ ਪੀਐਮ ਮੋਦੀ ਨੇ ਦਿੱਤੀ ਵਧਾਈ

TeamGlobalPunjab
2 Min Read

ਨਿਊਜ਼ੀਲੈਂਡ : ਇੱਥੇ ਸੰਸਦੀ ਚੋਣਾਂ ‘ਚ ਵੱਡੀ ਜਿੱਤ ਹਾਸਲ ਕਰਨ ਵਾਲੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੂੰ ਪੀਐਮ ਮੋਦੀ ਨੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜੇਸਿੰਡਾ ਆਰਡਰਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਦੇਸ਼ ਵਿੱਚ ਚੰਗਾ ਕੰਮ ਕੀਤਾ ਹੈ। ਇਸ ਲਈ ਨਿਊਜ਼ੀਲੈਂਡ ਦੇ ਲੋਕਾਂ ਨੇ ਜੇਸਿੰਡਾ ਨੂੰ ਦੁਬਾਰਾ ਚੁਣਿਆ ਹੈ।

ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਉਮੀਦ ਜਤਾਈ ਕਿ ਭਾਰਤ-ਨਿਊਜ਼ੀਲੈਂਡ ਦੇ ਸਬੰਧ ਹੋਰ ਮਜ਼ਬੂਤ ਹੋਣਗੇ ਅਤੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਉਚਾਈ ਤਕ ਲੈ ਕੇ ਜਾਣ ਲਈ ਉਹ ਮਿਲ ਕੇ ਕੰਮ ਕਰਨਗੇ।

ਨਿਊਜ਼ੀਲੈਂਡ ‘ਚ ਹੋਈਆਂ ਚੋਣਾਂ ਦੌਰਾਨ ਲੇਬਰ ਪਾਰਟੀ ਨੇ ਰਿਕਾਰਡ ਕਾਇਮ ਕੀਤਾ ਸੀ। ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਬਹੁਮਤ ਹਾਸਲ ਹੋਇਆ ਹੈ।

ਨਿਊਜ਼ੀਲੈਂਡ ਵਿੱਚ ਦੇਸ਼ ਦੀ ਆਬਾਦੀ ਦੇ ਕੁੱਲ 57 ਫੀਸਦੀ ਮਤਦਾਤਾ ਹਨ। ਨਿਊਜ਼ੀਲੈਂਡ ਵਿੱਚ ਕੁੱਲ ਰਜਿਸਟਰਡ ਵੋਟਰ ਦੀ ਗਿਣਤੀ ਕਰੀਬ 30 ਲੱਖ 77 ਹਜ਼ਾਰ ਹੈ। ਚੋਣ ਨਤੀਜਿਆਂ ਦੌਰਾਨ ਲੇਬਰ ਪਾਰਟੀ ਨੂੰ 48.7 ਫੀਸਦ ਵੋਟਾਂ ਮਿਲੀਆਂ। ਇਨ੍ਹਾਂ ਵੋਟਾਂ ਦੇ ਨਾਲ ਲੇਬਰ ਪਾਰਟੀ ਨੂੰ 64 ਸੀਟਾਂ ਹਾਸਲ ਹੋਈਆਂ ਹਨ। ਨਿਊਜ਼ੀਲੈਂਡ ਦੀ ਸੰਸਦ ਦੀਆਂ 120 ਸੀਟਾਂ ਹਨ ਅਤੇ ਬਹੁਮਤ ਲਈ 61 ਸੀਟਾਂ ਜ਼ਰੂਰੀ ਹਨ।

Share this Article
Leave a comment