70ਵੀਂ ‘ਮਨ ਕੀ ਬਾਤ’ ‘ਚ ਪੀਐਮ ਮੋਦੀ ਨੇ ਕੀਤੀਆਂ ਇਹ ਵੱਡੀਆਂ ਗੱਲਾਂ

TeamGlobalPunjab
2 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 70ਵੀਂ ਵਾਰ ‘ਮਨ ਕੀ ਬਾਤ’ ਜ਼ਰੀਏ ਦੇਸ਼ ਨੂੰ ਅੱਜ ਸੰਬੋਧਨ ਕੀਤਾ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀਆਂ ਮੁਬਾਰਕਾਂ ਦਿੱਤੀਆਂ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕੋਰੋਨਾ ਕਾਲ ‘ਚ ਅੱਗੇ ਵੀ ਕਈ ਤਿਉਹਾਰ ਆਉਣ ਵਾਲੇ ਹਨ ਇਸ ਲਈ ਸਾਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਦੇ ਹੋਏ ਬਾਹਰ ਨਿਕਲਣਾ ਚਾਹੀਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਲੋਕ ਜਦੋਂ ਬਾਜ਼ਾਰਾਂ ‘ਚ ਸ਼ੌਪਿੰਗ ਕਰਨ ਜਾਣ ਤਾਂ ਥੋੜ੍ਹਾਂ ਧਿਆਨ ਜ਼ਰੂਰ ਰੱਖਣ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਸਾਰੇ ਮਰਿਆਦਾ ‘ਚ ਰਹਿ ਕੇ ਤਿਉਹਾਰ ਮਨਾਏ ਜਾ ਰਹੇ ਹਨ। ਪਹਿਲਾਂ ਦੁਰਗਾ ਪੰਡਾਲਾਂ ‘ਚ ਭੀੜ ਹੁੰਦੀ ਸੀ, ਪਰ ਇਸ ਵਾਰ ਅਜਿਹਾ ਦੇਖਣ ਨੂੰ ਨਹੀਂ ਮਿਲਿਆ। ਪਹਿਲਾਂ ਦੁਸਿਹਰੇ ‘ਤੇ ਮੇਲੇ ਲੱਗਦੇ ਸਨ, ਇਸ ਵਾਰ ਦੁਸਹਿਰੇ ਦਾ ਤਿਉਹਾਰ ਮਨਾਉਣ ਦਾ ਤਰੀਕਾ ਬਦਲ ਗਿਆ ਹੈ। ਰਾਮਲੀਲਾ ‘ਤੇ ਪਾਬੰਦੀਆਂ ਲਗੀਆਂ ਹਨ। ਗੁਜਰਾਤ ਦੇ ਗਰਬਾ ਦੀ ਵੀ ਪੂਰੀ ਦੁਨੀਆਂ ‘ਚ ਧਮਾਲਾਂ ਹੁੰਦੀਆਂ ਹਨ। ਅੱਗੇ ਵੀ ਹੋਰ ਤਿਉਹਾਰ ਆਉਣ ਵਾਲੇ ਹਨ। ਈਦ, ਸ਼ਰਦਪੂਰਨਿਮਾ, ਵਾਲਮਿਕ ਜੈਯੰਤੀ, ਦੀਵਾਲੀ ‘ਤੇ ਵੀ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਲ ਫੌਰ ਵੋਕਲ ‘ਤੇ ਜ਼ੋਰ ਦੇਣ ਲਈ ਕਿਹਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਤਿਉਹਾਰਾਂ ਦੀ ਤਿਆਰੀ ਕੀਤੀ ਜਾਂਦੀ ਹੈ ਤਾਂ ਦੇਸ਼ ‘ਚ ਬਣਨ ਵਾਲੀਆਂ ਚੀਜ਼ਾਂ ਹੀ ਖਰੀਦੀਆਂ ਜਾਣ।

Share this Article
Leave a comment