ਭਾਰਤ ‘ਚ ਜਲਦ ਚੱਲਣਗੇ ਪਲਾਸਟਿਕ ਦੇ ਨੋਟ; ਪਹਿਲਾਂ ਆਉਣਗੇ 10 ਅਤੇ 20 ਰੁਪਏ ਦੇ ਪਲਾਸਟਿਕ ਨੋਟ

Global Team
3 Min Read

ਨਵੀ ਦਿੱਲੀ : ਭਾਰਤ ਵਿੱਚ ਪੌਲੀਮਰ ਯਾਨੀ ਪਲਾਸਟਿਕ ਦੇ ਨੋਟ ਚਲਨ ਵਿੱਚ ਲਿਆਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਹਿਲਾਂ ਦਸ ਅਤੇ ਵੀਹ ਰੁਪਏ ਦੇ ਪਲਾਸਟਿਕ ਨੋਟ ਬਾਜ਼ਾਰ ਵਿੱਚ ਲਿਆਂਦੇ ਜਾਣਗੇ। ਆਰਬੀਆਈ (RBI) ਇਸ ਪ੍ਰੋਜੈਕਟ ਦੇ ਤਹਿਤ ਹਿੱਸਾ ਲੈਣ ਲਈ ਗਲੋਬਲ ਸਪਲਾਇਰਾਂ ਨੂੰ ਸੱਦਾ ਦੇ ਕੇ ਇੱਕ ਪਾਇਲਟ ਰੋਲਆਊਟ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਟੈਂਡਰ ਪ੍ਰਕਿਰਿਆ ਵਿੱਚ ਸਖ਼ਤ ਸੁਰੱਖਿਆ ਸ਼ਰਤਾਂ ਵੀ ਸ਼ਾਮਲ ਹਨ।

ਰਿਪੋਰਟਾਂ ਅਨੁਸਾਰ ਰਿਜ਼ਰਵ ਬੈਂਕ ਨੇ ਪੌਲੀਮਰ ਸ਼ੀਟ ਦੀ ਸਪਲਾਈ ਲਈ ਨਿੱਜੀ ਕੰਪਨੀਆਂ ਨੂੰ ਵੀ ਸੱਦਾ ਦਿੱਤਾ ਹੈ। ਜੇਕਰ ਸ਼ੁਰੂਆਤੀ ਪੜਾਅ ਸਫ਼ਲ ਰਿਹਾ ਤਾਂ ਵੱਡੇ ਨੋਟ ਵੀ ਪੜਾਅਵਾਰ ਤਰੀਕੇ ਨਾਲ ਲਿਆਂਦੇ ਜਾਣਗੇ। ਇਨ੍ਹਾਂ ਪੌਲੀਮਰ ਨੋਟਾਂ ਦਾ ਡਿਜ਼ਾਈਨ, ਆਕਾਰ ਅਤੇ ਛਪਾਈ ਉਸੇ ਤਰ੍ਹਾਂ ਹੋਵੇਗੀ ਜਿਵੇਂ ਕਾਗਜ਼ ਦੇ ਨੋਟ ‘ਤੇ ਹੁੰਦੀ ਹੈ। ਫਰਜ਼ੀਵਾੜਾ ਰੋਕਣ ਲਈ ਇਨ੍ਹਾਂ ਨੋਟਾਂ ਵਿੱਚ ਖ਼ਾਸ ਤਕਨੀਕ ਅਪਣਾਈ ਜਾਵੇਗੀ। ਇਸ ਵਿੱਚ ਸੁਰੱਖਿਆ ਦੇ ਉਨ੍ਹਾਂ ਹੀ ਐਡਵਾਂਸਡ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਜੋ ਕਾਗਜ਼ ਦੇ ਨੋਟ ਛਾਪਣ ਵਿੱਚ ਅਪਣਾਏ ਜਾਂਦੇ ਹਨ। ਅਗਲੇ ਸਾਲ ਇਹ ਨੋਟ ਬਾਜ਼ਾਰ ਵਿੱਚ ਆ ਸਕਦੇ ਹਨ।

ਰਿਜ਼ਰਵ ਬੈਂਕ ਦੇ ਅਧਿਕਾਰੀਆਂ ਮੁਤਾਬਕ ਪੌਲੀਮਰ ਨੋਟਾਂ ਦੇ ਚਲਨ ਵਿੱਚ ਆਉਣ ਦੀ ਸਮਾਂ ਸੀਮਾ ਨਹੀਂ ਦੱਸੀ ਜਾ ਸਕਦੀ। ਇੰਨਾ ਜ਼ਰੂਰ ਹੈ ਕਿ ਪੌਲੀਮਰ ਯਾਨੀ ਪਲਾਸਟਿਕ ਦੇ ਨੋਟ ਲਿਆਉਣ ਦਾ ਨੀਤੀਗਤ ਫ਼ੈਸਲਾ ਹੋ ਚੁੱਕਾ ਹੈ ਅਤੇ ਚਾਰ ਪੜਾਵਾਂ ਵਿੱਚੋਂ ਲੰਘਣ ਤੋਂ ਬਾਅਦ ਪੌਲੀਮਰ ਨੋਟ ਛਾਪੇ ਜਾਣਗੇ।

ਇਸ ਪੂਰੀ ਪ੍ਰਕਿਰਿਆ ਵਿੱਚ ਸਮਾਂ ਲੱਗਣਾ ਸੁਭਾਵਿਕ ਹੈ। ਇਸ ਵਿੱਚ ਮੌਸਮ, ਵਰਤੋਂ ਦੇ ਤਰੀਕਿਆਂ ਅਤੇ ਜਨਤਾ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਜਾਵੇਗਾ। ਸੂਤਰਾਂ ਮੁਤਾਬਕ ਪਹਿਲੇ ਪੜਾਅ ਵਿੱਚ ਕਿੰਨੇ ਨੋਟ ਤਿਆਰ ਹੋਣਗੇ, ਇਸ ਦਾ ਅਨੁਮਾਨ ਬਾਜ਼ਾਰ ਵਿੱਚ ਦਸ ਅਤੇ ਵੀਹ ਰੁਪਏ ਦੇ ਮੁੱਲ ਵਾਲੇ ਨੋਟਾਂ ਦੀ ਉਪਲਬਧਤਾ, ਏਟੀਐਮ ਅਤੇ ਬੈਂਕਾਂ ਦੀ ਲੋੜ ਦੇ ਹਿਸਾਬ ਨਾਲ ਤੈਅ ਹੋਵੇਗਾ। ਇਹ ਨੋਟ ਇੱਕ ਪਤਲੇ, ਲਚਕੀਲੇ ਪਲਾਸਟਿਕ ਸਬਸਟਰੇਟ ਤੋਂ ਬਣਨਗੇ। ਇਹ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਤਰ੍ਹਾਂ ਸਖ਼ਤ ਨਹੀਂ, ਸਗੋਂ ਹਲਕੇ ਅਤੇ ਲਚਕੀਲੇ ਹੋਣਗੇ

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment