ਕੋਰੋਨਾ ਵਾਇਰਸ : ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨੇ ਇਲਾਜ਼ ਲਈ ਅਪਣਾਈ ਨਵੀ ਤਕਨੀਕ

TeamGlobalPunjab
1 Min Read

ਨਵੀਂ ਦਿੱਲੀ : ਪਲਾਜ਼ਮਾ ਟੈਕਨਾਲੌਜੀ ਨੂੰ ਹੁਣ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਕਰਨ ਲਈ ਦਿੱਲੀ ਵਿੱਚ ਅਪਣਾਇਆ ਜਾਵੇਗਾ। ਇਸ ਦੀ ਜਾਣਕਾਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿਤੀ ਗਈ ਹੈ । ਉਨ੍ਹਾਂ ਕਿਹਾ ਕਿ ਇਸ ਦਾ ਟਰਾਇਲ ਬੇਹੱਦ ਗੰਭੀਰ ਮਰੀਜ਼ਾਂ ਤੇ ਕੀਤਾ ਜਾਵੇਗਾ ਅਤੇ ਇਸ ਕੇਂਦਰ ਸਰਕਾਰ ਦੇ ਪ੍ਰੋਟੋਕੋਲ ਦੇ ਅਧੀਨ ਹੀ ਕੀਤਾ ਜਾਵੇਗਾ ।

- Advertisement -

ਕੇਜਰੀਵਾਲ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਲੋਕਾਂ ਦੀ ਮਦਦ ਲਈ ਜਾਵੇਗੀ ਜੋ ਵਾਇਰਸ ਤੋਂ ਠੀਕ ਹੋ ਚੁਕੇ ਹਨ। ਕੇਜਰੀਵਾਲ ਉੱਸਰ ਠੀਕ ਹੋ ਚੁਕੇ ਮਰੀਜ਼ਾਂ ਦੇ ਖੂਨ ਦੀ ਇਸ ਦੌਰਾਨ ਜਰੂਰਤ ਪਵੇਗੀ। ਉਨ੍ਹਾਂ ਦਸਿਆ ਕਿ ਠੀਕ ਹੋ ਚੁਕੇ ਮਰੀਜ਼ਾਂ ਦੇ ਸ਼ਰੀਰ ਵਿਚ ਐਂਟੀਬਾਡੀਜ਼ ਤਿਆਰ ਹੋ ਜਾਂਦੇ ਹਨ ਅਤੇ ਇਨ੍ਹਾਂ ਐਂਟੀਬਾਡੀਜ਼ ਨੂੰ ਕੱਢ ਕੇ ਰੋਗੀਆਂ ਦੇ ਸ਼ਰੀਰ ਵਿਚ ਪਾਇਆ ਜਾਵੇਗਾ।

ਉਨ੍ਹਾਂ ਦਸਿਆ ਕਿ ਵੱਧ ਰਹੀ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਲੋਕਾਂ ਵਿਚ ਸਹਿਮ ਪੈਦਾ ਹੋ ਰਿਹਾ ਹੈ ਕਿ ਉਨ੍ਹਾਂ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ । ਉਨ੍ਹਾਂ ਸਪਸ਼ਟ ਕੀਤਾ ਕਿ ਸਾਰਿਆਂ ਦੀ ਜਾਂਚ ਨਹੀਂ ਹੋਵੇਗੀ ਜਾਂਚ ਸਿਰਫ ਉਨ੍ਹਾਂ ਵਿਅਕਤੀਆਂ ਦੀ ਕੀਤੀ ਜਾਵੇਗੀ ਜਿਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣਗੇ ।

- Advertisement -
Share this Article
Leave a comment