Home / ਓਪੀਨੀਅਨ / ਪੌਦਿਆਂ ਦੇ ਪ੍ਰੇਮੀ ਤੇ ਭੌਤਿਕ ਵਿਗਿਆਨੀ – ਜਗਦੀਸ਼ ਚੰਦਰ ਬੋਸ

ਪੌਦਿਆਂ ਦੇ ਪ੍ਰੇਮੀ ਤੇ ਭੌਤਿਕ ਵਿਗਿਆਨੀ – ਜਗਦੀਸ਼ ਚੰਦਰ ਬੋਸ

ਚੰਡੀਗੜ੍ਹ: ਪੌਦਿਆਂ ਦੇ ਪ੍ਰੇਮੀ ਭੌਤਿਕ ਵਿਗਿਆਨੀ ਜਗਦੀਸ਼ ਚੰਦਰ ਬੋਸ ਦਾ ਜਨਮ 30 ਨਵੰਬਰ 1858 ਨੂੰ ਬੰਗਲਾ ਦੇਸ਼ ਦੇ ਸ਼ਹਿਰ ਮੈਮਨ ਸਿੰਘ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਭਗਵਾਨ ਚੰਦਰ ਬੋਸ ਸਰਕਾਰ ਦੇ ਉਚ ਅਧਿਕਾਰੀ ਸਨ।

ਉਨ੍ਹਾਂ ਨੇ ਆਪਣੇ ਪੁੱਤਰ ਨੂੰ ਸਧਾਰਣ ਸਕੂਲ ‘ਚ ਪਾਇਆ ਜਿਥੇ ਬੋਸ ਨੇ ਕਿਸਾਨਾ, ਕਾਮਿਆਂ, ਮਜ਼ਦੂਰਾਂ ਤੇ ਮਛੇਰਿਆਂ ਦੇ ਬੱਚਿਆਂ ਨਾਲ ਖੇਡਦਿਆਂ ਜਿੰਦਗੀ ਦੇ ਹਰ ਪੱਖ ਨੂੰ ਨੇੜਿਉ ਤੱਕਿਆ।

18 ਸਾਲ ਦੀ ਉਮਰ ਵਿੱਚ ਗਰੈਜੂਏਸ਼ਨ ਕਰਨ ਤੋਂ ਬਾਅਦ ਵਿਗਿਆਨ ਦੀ ਡਿਗਰੀ ਹਾਸਲ ਕਰਨ ਲਈ ਕੈਂਬਰਿਜ ਚਲਾ ਗਿਆ। 1884 ਵਿੱਚ ਬੀ ਐਸਸੀ ਦੀ ਡਿਗਰੀ ਉਪਰੰਤ ਕਲਕੱਤਾ ਦੇ ਪਰੈਜ਼ੀਡੈਂਸੀ ਕਾਲਜ ਵਿੱਚ ਫਿਜ਼ਿਕਸ ਦੇ ਸਹਾਇਕ ਪ੍ਰੋਫੈਸਰ ਵਜੋਂ ਨੌਕਰੀ ਸ਼ੁਰੂ ਕਰ ਦਿੱਤੀ।

ਉਸ ਨੂੰ ਯੂਰਪੀ ਅਧਿਆਪਕਾਂ ਦੀ 2/3 ਹਿੱਸਾ ਤਨਖਾਹ ਮਿਲਦੀ ਸੀ ਤੇ ਕਿਹਾ ਜਾਂਦਾ ਕਿ ਭਾਰਤੀ ਦਿਮਾਗੀ ਤੌਰ ‘ਤੇ ਯੂਰਪੀਨਾਂ ਨਾਲੋਂ ਘੱਟ ਹੁੰਦੇ ਹਨ। ਬੋਸ ਨੇ ਮਿਹਨਤ ਨਾਲ ਕੰਮ ਕਰਕੇ ਸਿੱਧ ਕੀਤਾ ਕਿ ਕਿਸੇ ਤੋਂ ਘੱਟ ਨਹੀਂ। ਉਸ ਨੂੰ ਯੂਰਪੀਨਾਂ ਦੇ ਬਰਾਬਰ ਤਨਖਾਹ ਦਿੱਤੀ ਗਈ। ਰੇਡੀਉ ਤਰੰਗਾਂ ਤੇ ਉਸਦੀ ਖੋਜ ਸ਼ਲਾਘਾਯੋਗ ਸੀ।

ਉਸ ਨੇ ਆਦਮੀ ਤੇ ਜਾਨਵਰਾਂ ਵਿੱਚ ਬਿਜਲੀ ਲੰਘਾਉਣ ਤੇ ਝਟਕੇ ਨੂੰ ਮਹਿਸੂਸ ਕੀਤਾ। ਇਹ ਖੋਜ ਰਡਾਰ ਬਨਾਉਣ ਵਿੱਚ ਸਹਾਇਕ ਹੋਈ। ਉਸ ਨੇ ਦੋ ਮਸ਼ਹੂਰ ਕਿਤਾਬਾਂ ਖੋਜਾਂ ਬਾਰੇ ਲਿਖੀਆਂ।

ਉਸ ਨੇ ਦੱਸਿਆਂ ਕਿ ਪੌਦਿਆਂ ਵਿੱਚ ਵੀ ਜੀਵਨ ਹੁੰਦਾ ਹੈ।ਉਹ ਆਦਮੀ ਵਾਂਗ ਸਾਹ ਲੈਂਦੇ,ਖੁਰਾਕ ਖਾਂਦੇ, ਪਾਣੀ ਪੀਂਦੇ, ਵਧਦੇ ਫੁਲਦੇ ਹਨ। ਉਹ ਰਾਤਾਂ ਨੂੰ ਸੌਂਦੇ ਤੇ ਸਵੇਰ ਵੇਲੇ ਜਾਗਦੇ ਹਨ।

ਉਹ ਮਨੁੱਖਾਂ ਵਾਂਗ ਦੁੱਖ ਸੁੱਖ ਮਹਿਸੂਸ ਕਰਦੇ ਹਨ। ਸੰਗੀਤ ਦੀ ਸੰਗਤ, ਪੌਦਿਆਂ ਦੀ ਵੱਧਣ ਫੁੱਲਣ ਦੀ ਸ਼ਕਤੀ ਤੇ ਬਹੁਤ ਅਸਰਦਾਰ ਹੁੰਦਾ ਹੈ। ਪੌਦਿਆਂ ਦੀ ਵਿਲੱਖਣ ਖੋਜ ਕਾਰਣ 1920 ਵਿੱਚ ਬੋਸ ਨੂੰ ਰਾਇਲ ਸੁਸਾਇਟੀ ਦਾ ਫੋਲੋ ਚੁਣਿਆ ਗਿਆ।

ਉਹ ਕਲਾ, ਸਾਹਿਤ ਤੇ ਕੁਦਰਤ ਨੂੰ ਪਿਆਰ ਕਰਨ ਵਾਲਾ ਵਿਗਿਆਨੀ ਸੀ। 1928 ਨੂੰ ਕਲਕੱਤਾ ਦੇ ਸਿਟੀਜਨ ਫੋਰਮ ਨੂੰ ਮੁਖਾਤਿਬ ਹੁੰਦਿਆਂ ਉਨਾਂ ਕਿਹਾ, ਸਾਰੀਆਂ ਵਸਤੂਆਂ ਵਿੱਚ ਜੀਵਨ ਇਕੋ ਜਿਹਾ ਹੁੰਦਾ ਹੈ। ਇਸ ਲਈ ਸਾਰੀ ਮਨੁੱਖ ਨਸਲ ਆਪਣੀ ਹੋਂਦ ਲਈ ਇਕੋ ਕਿਸਮ ਦੇ ਜੀਵਨ ਨਾਲ ਸਬੰਧਿਤ ਹੈ।

ਪੌਦਿਆਂ ਦੇ ਅਦਭੁੱਤ ਅਤੇ ਅਨੂਠੇ ਭੇਤ ਦੁਨੀਆਂ ਨੂੰ ਦੱਸਣ ਵਾਲਾ ਵਿਗਿਆਨੀ 23 ਨਵੰਬਰ 1937 ਨੂੰ ਇਸ ਫਾਨੀ ਦੁਨੀਆ ਤੋਂ ਸਦਾ ਲਈ ਅਲਵਿਦਾ ਕਹਿ ਗਿਆ। ਯਕੀਨਨ ਉਸਦੇ ਬੱਚਿਆਂ ਵਾਂਗ ਪਾਲੇ ਪੌਦਿਆਂ ਨੇ ਸੋਗ ਵਿੱਚ ਪੱਤੇ ਹੇਠਾਂ ਲਟਕਾ ਕੇ ਆਪਣੇ ਹੰਝੂਆਂ ਨਾਲ ਧਰਤੀ ਨੂੰ ਖਾਰਾ ਕੀਤਾ ਹੋਵੇਗਾ।

Check Also

ਬਹੁਤਾ ਬੋਲ ਕੇ, ਜੱਗ ਨਹੀਂ ਜਿੱਤ ਹੁੰਦਾ !

ਅੱਜ ਕੱਲ੍ਹ ਪੰਜਾਬ ਵਿਚ ਮਾਹੌਲ ਗਰਮ ਹੈ। ਚੋਣਾਂ ਦਾ ਐਲਾਨ ਭਾਵੇਂ ਸਰਕਾਰੀ ਤੌਰ ‘ਤੇ ਨਹੀਂ …

Leave a Reply

Your email address will not be published. Required fields are marked *