171 ਯਾਤਰੀਆਂ ਨੂੰ ਲੈ ਜਾ ਰਿਹਾ ਜਹਾਜ 3 ਭਾਗਾਂ ਚ ਟੁੱਟਿਆ

TeamGlobalPunjab
1 Min Read

ਇਸਤਾਂਬੁਲ: ਇਸਤਾਂਬੁਲ ਹਵਾਈ ਅੱਡੇ ‘ਤੇ ਇਕ ਵਡੀ ਦੁਰਘਟਨਾ ਵਾਪਰੀ ਹੈ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 157 ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਬੀਤੀ ਕੱਲ੍ਹ ਇਥੇ ਜਦੋ ਇਕ ਜਹਾਜ਼ ਖ਼ਰਾਬ ਮੌਸਮ ਵਿਚ ਉਤਰਿਆ ਤਾਂ ਉਹ ਹਾਦਸਾਗ੍ਰਸਤ ਹੋ ਗਿਆ ਅਤੇ 3 ਭਾਗਾਂ ਵਿਚ ਟੁੱਟ ਗਿਆ।

ਰਿਪੋਰਟਾਂ ਦੇ ਅਨੁਸਾਰ ਜਹਾਜ਼ ਵਿੱਚ 12 ਬੱਚੇ ਸਵਾਰ ਸਨ। ਇਸਤਾਨਬੁਲ ਦੇ ਰਾਜਪਾਲ ਨੇ ਕਿਹਾ ਕਿ ਜਹਾਜ਼ ਵਿਚ 171 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਜਹਾਜ਼ ਫਿਸਲ ਕਿ ਰਨਵੇ ਤੋਂ 60 ਮੀਟਰ ਦੂਰ ਚਲਾ ਗਿਆ। ਮੌਕੇ ਤੋਂ ਸਾਹਮਣੇ ਆਇਆ ਤਸਵੀਰਾਂ ਵਿਚ ਜਹਾਜ ਬੁਰੀ ਤਰ੍ਹਾਂ ਹਾਦਸਾਗ੍ਰਸਤ ਦਿਖਾਈ ਦੇ ਰਿਹਾ ਹੈ ਉਹ 3 ਭਾਗਾਂ ਵਿਚ ਕਟਿਆ ਗਿਆ ਹੈ। ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋਈ ਦਸੀ ਜਾਂਦੀ ਹੈ।

Share this Article
Leave a comment