ਪਟਿਆਲਾ ‘ਚ ਜਹਾਜ ਹੋਇਆ ਹਾਦਸਾਗ੍ਰਸਤ! ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ

TeamGlobalPunjab
1 Min Read

ਪਟਿਆਲਾ : ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਆ ਰਹੀ ਹੈ। ਇੱਥੇ ਸਿਵਲ ਏਵੀਏਸ਼ਨ ਕਲੱਬ ‘ਚ  ਇੱਕ ਜਹਾਜ ਹਾਦਸਾਗ੍ਰਸਤ ਹੋ ਗਿਆ। ਸਿੰਗਲ ਇੰਜਣ ਵਾਲਾ ਇਹ ਦੋ ਸੀਟਰ ਜਹਾਜ ਕਲੱਬ ਪਰਿਸ਼ਰ ਦੇ ਅੰਦਰ ਹੀ ਹਾਦਸਾਗ੍ਰਸਤ ਹੋ ਕਿ ਡਿੱਗ ਗਿਆ। ਜਾਣਕਾਰੀ ਮੁਤਾਬਿਕ ਇਸ ਘਟਨਾ ਦੌਰਾਨ ਇੱਕ ਪਾਇਲਟ ਦੀ ਮੌਤ ਹੋ ਗਈ ਹੈ ਜਦੋਂ ਕਿ ਸਹਾਇਕ ਪਾਇਲਟ ਜ਼ਖਮੀ ਹੈ।

ਦੱਸ ਦਈਏ ਕਿ  ਇੱਥੇ ਜਹਾਜ ਚਲਾਉਣ ਦਾ ਅਭਿਆਸ ਕੀਤਾ ਜਾ ਰਿਹਾ ਸੀ। ਇਸ ਦੌਰਾਨ ਜਦੋਂ ਇੱਕ ਜਹਾਜ ਟੇਕ ਆਫ ਕਰ ਰਿਹਾ ਸੀ ਤਾਂ ਉਹ ਤਾਰਾਂ ਵਿੱਚ ਉਲਝ ਗਿਆ ਅਤੇ ਹਾਦਸਾ ਗ੍ਰਸਤ ਹੋ ਗਿਆ। ਜਿਸ ਦੌਰਾਨ ਚਾਲਕ ਦਲ ਦੇ ਇੱਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਇੱਕ ਦੀ ਮੌਤ ਹੋ ਗਈ ਹੈ।

ਇਸ ਹਾਦਸੇ ਦੌਰਾਨ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਜ਼ਖਮੀ ਪਾਇਲਟ ਵਿਪਿਨ ਕੁਮਾਰ ਯਾਦਵ ਨੂੰ ਮਿਲਟਰੀ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।

- Advertisement -

Share this Article
Leave a comment